ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ॥
ਭਾਈ ਗੁਰਦਾਸ ਜੀ ਲਿਖਦੇ ਹਨ ਕਿ ਜਦੋਂ ਸਤਿਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਤਾ ਇਸ ਸੰਸਾਰ ਤੋਂ ਅਗਿਆਨ ਰੂਪੀ ਹਨੇਰਾ ਮਿਟ ਗਿਆ ਤੇ ਗਿਆਨ ਰੂਪੀ ਚਾਨਣ ਦਾ ਪ੍ਰਕਾਸ਼ ਹੋ ਗਿਆ। ਇਸ ਸਮੇਂ ਦੌਰਾਨ ਹਿੰਦੁਸਤਾਨ ਦੀ ਜਨਤਾ ਦੀ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਅਵਸਥਾ ਦਾ ਪਤਨ ਹੋ ਚੁੱਕਿਆ ਸੀ। ਸਮਾਜ ਕਈ ਤਰ੍ਹਾਂ ਦੇ ਊਚ-ਨੀਚ, ਜਾਤ-ਪਾਤ, ਵਰਣ ਵੰਡ ਵਿੱਚ ਵੰਡਿਆ ਹੋਇਆ ਸੀ। ਅੰਧ-ਵਿਸ਼ਵਾਸ ਦਾ ਬੋਲਬਾਲਾ ਸੀ। ਮਨੁੱਖ ਇੱਕ ਪਰਮਾਤਮਾ ਦੀ ਪੂਜਾ ਛੱਡਕੇ ਹੋਰ ਕਰਮਕਾਂਡਾ ਵਿੱਚ ਫਸਿਆ ਹੋਇਆ ਸੀ। ਅਜਿਹੇ ਸਮੇਂ ਜਗਤ ਗੁਰੂ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ 14 ਅਪ੍ਰੈਲ,1469 ਈਸਵੀ ਨੂੰ ਰਾਇ ਭੋਇ ਦੀ ਤਲਵੰਡੀ, ਨਨਕਾਣਾ ਸਾਹਿਬ, (ਮੌਜੂਦਾ ਪਾਕਿਸਤਾਨ) ਵਿੱਚ ਹੋਇਆ ।
ਗੁਰੂ ਜੀ ਨੇ ਜਗਤ ਜਲੰਦੇ ਨੂੰ ਤਾਰਣ ਲਈ ਕਈਂ ਹਜਾਰਾਂ ਮੀਲ ਧਰਮ ਪ੍ਰਚਾਰ ਯਾਤਰਾਵਾਂ ਕੀਤੀਆਂ। ਜਿਸ ਨੂੰ ਅਸੀ ਉਦਾਸੀਆਂ ਕਹਿੰਦੇ ਹਾਂ। ਇਸ ਪ੍ਰਥਾਏ ਭਾਈ ਗੁਰਦਾਸ ਜੀ ਲਿਖਦੇ ਹਨ ਕਿ :
ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ॥
ਬਾਝੁ ਗੁਰੂ ਗੁਬਾਰੁ ਹੈ, ਹੈ ਹੈ ਕਰਦੀ ਸੁਣੀ ਲੁਕਾਈ ॥
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ॥
ਚੜਿਆ ਸੋਧਣਿ ਧਰਤਿ ਲੁਕਾਈ॥
ਗੁਰੂ ਜੀ ਨੇ ਸਮੁੱਚੀ ਲੋਕਾਈ ਨੂੰ ਧਰਮ ਦੀ ਕਿਰਤ ਕਰਨ, ਨਾਮ ਜਪਣ ਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੇ ਸਮਾਜ ਵਿੱਚ ਇੱਕ ਆਦਰਸ਼ਕ ਰਾਜ ਦੀ ਨੀਂਹ ਰੱਖੀ।
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥ (ਅੰਗ-966)
ਆਉ ਅਸੀ ਗੁਰੂ ਨਾਨਕ ਸਾਹਿਬ ਜੀ ਵਲੋਂ ਬਖਸ਼ੇ ਸਿਧਾਂਤ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਤੇ ਪਹਿਰਾ ਦਿੰਦੇ ਹੋਏ ਗੁਰੂ ਸਾਹਿਬਾਨ ਦੇ ਉਪਦੇਸ਼ਾ ਅਤੇ ਗੁਰਬਾਣੀ ਅਨੁਸਾਰ ਅਪਣਾ ਜੀਵਨ ਜੀਉਣ ਦਾ ਪ੍ਰਣ ਕਰੀਏ।
➤Click Here Article ☛☛Guru Nanak Sahib ji ਸੰਖੇਪ ਜੀਵਨ ਗੁਰੂ ਨਾਨਕ ਸਾਹਿਬ ਜੀ
gurunanaksahibmission@gmail.com
No comments:
Post a Comment