ਪਿਆਰੇ ਪਾਠਕੋ ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥
ਬੱਚੇ ਕੌਮ ਦਾ ਸਰਮਾਇਆ ਹੁੰਦੇ ਹਨ। ਜਿਹੜੀਆਂ ਕੋਮਾਂ ਅਪਣਾ ਇਤਿਹਾਸ ਭੁੱਲ ਜਾਂਦੀਆਂ ਹਨ, ਉਹਨਾਂ ਕੌਮਾਂ ਦਾ ਵਜੂਦ ਛੇਤੀ ਹੀ ਸੰਸਾਰ ਤੋਂ ਖਤਮ ਹੋਣ ਦੀ ਕਗਾਰ ਤੇ ਪੁੱਜ ਜਾਂਦਾ ਹੈ। ਕੁੱਝ ਅਜਿਹਾ ਹੀ ਹਾਲ ਸਾਡੇ ਨਾਲ ਹੋ ਰਿਹਾ ਹੈ। ਅਸੀ ਦੁਨਿਆਂ ਦੇ ਹੋਰਨਾਂ ਕਾਰਜਾਂ ਵਿੱਚ ਮਲ੍ਹਾਂ ਮਾਰਣ ਲਈ ਅਪਣੇ ਬੱਚਿਆਂ ਨੂੰ ਬਹੁਤ ਹੋਸਲਾ ਤੇ ਸਾਧਨ ਮੁਹੱਈਆ ਕਰਵਾਉਂਦੇ ਹਾਂ ਪਰ ਜਦੋਂ ਗੱਲ ਧਰਮ ਦੀ ਆਉਂਦੀ ਹੈ ਜਾਂ ਅਪਣੀ ਮਾਂ ਬੋਲੀ ਪੰਜਾਬੀ ਦੀ ਆਉਂਦੀ ਹੈ ਤਾਂ ਅਸੀ ਗੱਲ ਨੂੰ ਹਾਸੇ-ਮਜ਼ਾਕ ਵਿੱਚ ਲੈ ਜਾਂਦੇ ਹਾਂ। ਛੋਟੀ ਉਮਰੇ ਹੀ ਅਸੀ ਅਪਣੇ ਬੱਚਿਆਂ ਨੂੰ ਗਾਣੇ ਤੇ ਨਚਣ ਲਈ ਉਤਸਾਹਿਤ ਕਰਦੇ ਹਾਂ ਅਤੇ ਅਸਭਿੱਅਕ ਤੋਰ ਤਰੀਕੇ ਅਤੇ ਨੰਗੇਜ਼ ਨੂੰ ਪ੍ਰਫੂਲਤ ਕਰਨ ਵਿੱਚ ਅਸੀ ਕਦੇ ਕੋਈ ਕਸਰ ਨਹੀਂ ਛੱਡਦੇ। ਇਸ ਮੌਕੇ ਅਸੀ ਕਦੇ ਵੀ ਕਿਸੇ ਨੂੰ ਨਹੀਂ ਕਿਹਾ ਹੋਣਾ ਕਿ ਅਸੀ ਕਿਹੜਾ ਬੱਚਿਆਂ ਨੂੰ ਨਚਾਰ ਬਣਾਉਣਾ ਹੈ।
ਪਰ...ਪਰ...ਪਰ... ਅਸੀ ਅਪਣੇ ਹਿਰਦੇ ਵਿੱਚ ਝਾਤੀ ਮਾਰੀਏ ਕਿ ਜਦੋਂ ਕਦੇ ਧਰਮ ਜਾਂ ਪੰਜਾਬੀ ਮਾਤ ਭਾਸ਼ਾ ਦੀ ਗੱਲ ਆਉਂਦੀ ਹੈ ਜਾਂ ਕਿਸੇ ਗੁਰੂਦੁਆਰਾ ਸਾਹਿਬ ਵਿੱਚ ਪੰਜਾਬੀ ਜਾਂ ਗੁਰਬਾਣੀ ਪਾਠ ਸਿਖਾਉਣ ਦੀ ਕਲਾਸਾਂ ਬਾਰੇ ਗਲ ਕੀਤੀ ਜਾਂਦੀ ਹੈ ਤਾਂ ਅਸੀ ਝੱਟ ਹੀ ਕਹਿ ਦਿੰਦੇ ਹਾਂ ਕਿ ਅਸੀ ਕਿਹੜਾ ਬੱਚਿਆ ਨੂੰ ਭਾਈ, ਗ੍ਰੰਥੀ ਜਾਂ ਬਾਬਾ ਬਣਾਉਣਾ ਹੈ। ਸਾਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਕੀ ਤੁਸੀ ਇਸ ਬਾਰੇ ਕਦੇ ਸੋਚਿਆ ਹੈ......, ਜੇਕਰ ਤੁਹਾਡਾ ਜਵਾਬ ਹਾਂ ਵਿੱਚ ਹੈ ਤਾਂ ਮੁਬਾਰਕ ਹੈ ਤੁਸਾਂ ਨੇ ਗੁਰਮਤਿ ਦੇ ਸਿਧਾਂਤ ਨੂੰ ਅਪਨਾਇਆ ਹੋਇਆ ਹੈ, ਅਪਣੇ ਵਿਰਸੇ ਨਾਲ ਜੁੜੇ ਹੋਏ ਹੋ, ਗੁਰੂ ਸਾਹਿਬ ਜੀ ਅਤੇ ਗੁਰਸਿੱਖਾਂ ਦੀਆਂ ਸ਼ਹਾਦਤਾਂ ਨੂੰ ਨਤਮਸਤਕ ਹੋ, ਪਰ.. ਪਰ.. ਜੇਕਰ ਸਾਡਾ ਜਵਾਬ ਨਾ ਵਿੱਚ ਹੈ ਤਾਂ ਫਿਰ ਧਰਮ ਮੁਤਾਬਿਕ ਅਸੀ ਬਹੁਤ ਅਕ੍ਰਿਤਘਣ ਹਾਂ।
ਸਾਡੇ ਬਜ਼ੁਰਗਾਂ ਨੇ ਸਿੱਖੀ ਤੇ ਪੰਜਾਬੀਅਤ ਲਈ ਅਪਣੀ ਜਾਨਾਂ ਤੱਕ ਵਾਰ ਦਿੱਤੀਆਂ ਪਰ ਸਿੱਖੀ ਕੇਸਾ ਸੁਆਸਾਂ ਨਾਲ ਨਿਭਾਈ। ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀ ਵੀ ਅਪਣੇ ਵੱਡੇ-ਵੱਡੇਰਿਆਂ ਦੇ ਪੁਰਣਿਆ ਤੇ ਚਲਦੇ ਹੋਏ ਗੁਰਮਤਿ ਤੇ ਗੁਰਸਿੱਖੀ ਨੂੰ ਅਪਣੇ ਜੀਵਨ ਦਾ ਸ਼ਿੰਗਾਰ ਬਣਾਈਏ ਤਾਂ ਹੀ ਅਸੀ ਸਪੁਤਰ ਕਹਾਉਣ ਦੇ ਹੱਕਦਾਰ ਹੋਵਾਂਗੇ। ਗੁਰੂ ਸਾਹਿਬ ਕਿਰਪਾ ਕਰਨ, ਅਸੀ ਵੀ ਕਪੁੱਤਰ ਦੀ ਥਾਂਵੇ ਸਪੁੱਤਰ ਬਨਣ ਦਾ ਯਤਨ ਕਰੀਏ। ਜੇਕਰ ਕਿਸੇ ਸਜਣ ਦੇ ਹਿਰਦੇ ਨੂੰ ਸੱਟ ਵੱਜੀ ਹੋਵੇ ਤਾਂ ਉਸ ਲਈ ਆਪ ਜੀ ਤੋਂ ਹੱਥ ਜੋੜ ਮੁਆਫੀ ਮੰਗਦੇ ਹਾਂ।
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥
ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ॥
ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ॥
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
3 comments:
Good job you are great person doing this today'
WaheGuru Ji ka Khalsa WaheGuru Ji ki Fateh uprala bahut hi Achcha hai Waheguru Ji Mehar karo
Waheguru ji aapji di soch te vichara nu natmastak ha ji
Post a Comment