ਗੰਜ-ਏ-ਸ਼ਹੀਦਾਂ (ਅੱਲ੍ਹਾ ਯਾਰ ਖ਼ਾਂ ਜੋਗੀ)
ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, 5 ਪਿਆਰੇ ਅਤੇ 36 ਕੁ ਸਿੰਘਾਂ ਦੇ ਨਾਲ ਪਰਿਵਾਰ ਤੋਂ ਵਿੱਛੜ ਕੇ ਚਮਕੋਰ ਭਾਈ ਬੁੱਧੀ ਚੰਦ ਦੀ ਹਵੇਲੀ ਜਾ ਪਹੁੰਚੇ, ਉਸ ਸਮੇਂ ਦਾ ਜ਼ਿਕਰ ਕਰਦੇ ਹੋਏ ਅੱਲਾ ਯਾਰ ਖਾਂ ਅਪਣੀ ਰਚਨਾ ‘ਗੰਜ-ਏ-ਸ਼ਹੀਦਾਂ’ ਵਿੱਚ ਇਉਂ ਲਿਖਦਾ ਹੈ:-
ਜਿਸ ਦਮ ਹੂਏ ਚਮਕੌਰ ਮੇਂ ਸਿੰਘੋਂ ਕੇ ਉਤਾਰੇ । ਝੱਲਾਏ ਹੂਏ ਸ਼ੇਰ ਥੇ ਸਬ ਗ਼ੈਜ਼ ਕੇ ਮਾਰੇ ।
ਆਂਖੋਂ ਸੇ ਨਿਕਲਤੇ ਥੇ ਦਿਲੇਰੋਂ ਕੇ ਸ਼ਰਾਰੇ । ਸਤਿਗੁਰ ਕੇ ਸਿਵਾ ਔਰ ਗ਼ਜ਼ਬਨਾਕ ਥੇ ਸਾਰੇ ।
ਗੁੱਸੇ ਸੇ ਨਜ਼ਰ ਜਾਤੀ ਥੀ ਅਫਵਾਜ-ਏ-ਅਦੂ ਪਰ । ਤੇਗ਼ੇ ਸੇ ਨਿਗਾਹ ਪੜਤੀ ਥੀ ਦੁਸ਼ਮਨ ਕੇ ਗਲੂ ਪਰ ।2॥
ਉਸ ਸਮੇਂ ਸਿੰਘਾਂ ਦੇ ਦਿਲਾਂ ਵਿੱਚ ਉੱਠ ਰਹੇ ਵਲਵਲਿਆਂ ਬਾਰੇ ਅੱਲਾ ਯਾਰ ਖਾਂ ਲਿਖਦੇ ਹਨ:-
ਜਬ ਦੂਰ ਸੇ ਦਰਯਾ ਕੇ ਕਿਨਾਰੇ ਨਜ਼ਰ ਆਏ । ਡੂਬੇ ਹੂਏ ਸਰਸਾ ਮੇਂ ਪਿਆਰੇ ਨਜ਼ਰ ਆਏ ।
ਕਹਤੇ ਥੇ ਇਜਾਜ਼ਤ ਹੀ ਨਹੀਂ ਹੈ ਹਮੇਂ ਰਨ ਕੀ । ਮੱਟੀ ਤਕ ਉਡਾ ਸਕਤੇ ਹੈਂ ਦੁਸ਼ਮਨ ਕੇ ਚਮਨ ਕੀ ।3॥
ਤੂਫਾਂ-ਜ਼ਦਹ ਦਰੀਯਾ ਕੋ ਅਭੀ ਪਾਰ ਕਰੇਂਗੇ । ਠੋਕਰ ਸੇ ਹਰ ਇਕ ਮੌਜ ਕੋ ਹਮਵਾਰ ਕਰੇਂਗੇ ।
ਦਾਦੀ ਹੈ ਕਿਧਰ, ਮਾਈ ਕਿਧਰ, ਭਾਈ ਕਹਾਂ ਹੈਂ । ਆਂਖੋਂ ਸੇ ਕਈ ਖਾਲਸੇ ਪਯਾਰੇ ਭੀ ਨਿਹਾਂ ਹੈਂ ।4॥
ਜੋਗੀ ਜੀ ਲਿਖਦੇ ਹਨ ਕਿ ਸਿੰਘਾਂ ਨੂੰ ਅਨੰਦਪੁਰ ਸਾਹਿਬ ਤੋਂ ਲਿਕਲਣ ਸਮੇਂ ਦੁਸ਼ਮਣਾਂ ਨੇ ਕਸਮਾਂ-ਵਾਦੇ ਤੋੜ ਧੋਖੇ ਨਾਲ ਪਿੱਛੋਂ ਦੀ ਵਾਰ ਕੀਤਾ ਹੈ ਪਰ ਗੁਰੂ ਜੀ ਅਪਣਾ ਪਰਿਵਾਰ ਵਿਛੜ ਜਾਣ ਤੋਂ ਬਾਅਦ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ, ਆਉਣ ਵਾਲੇ ਭਿਆਨਕ ਸਮੇਂ ਨੂੰ ਪ੍ਰਵਾਨ ਕਰਦੇ ਕਿਸ ਚੜਦੀਕਲਾ ਨਾਲ ਸਿੰਘਾਂ ਨਾਲ ਗਲਾਂ ਕਰਦੇ ਹਨ ਉਸ ਸਮੇਂ ਦੇ ਖਿਯਾਲਾਤ ‘ਯੋਗੀ’ ਜੀ ਅਪਣੀ ਰਚਨਾ ਵਿੱਚ ਇਉਂ ਬਿਆਨ ਕਰਦੇ ਹਨ:-
ਧੋਖਾ ਦੀਯਾ ਹਰ ਸਿੰਘ ਕੋ ਪੈਮਾਂ-ਸ਼ਿਕਨੋਂ ਨੇ । ਬੇ-ਮਿਹਰੋਂ ਨੇ ਬੇ-ਧਰਮੋਂ ਨੇ, ਈਮਾਂ-ਸ਼ਿਕਨੋਂ ਨੇ ।
ਇਤਨੇ ਮੇਂ ਮੁਖ਼ਾਤਿਬ ਹੂਏ ਸਤਿਗੁਰ ਗੁਰੂ ਗੋਬਿੰਦ । ਵੁਹ ਸਾਬਿਰ-ਓ-ਸ਼ਾਕਿਰ ਵੁਹ ਬਹਾਦੁਰ ਗੁਰੂ ਗੋਬਿੰਦ ।
ਰਸਤੇ ਮੇਂ ਗੰਵਾ ਆਏ ਥੇ ਦੋ ਦੁਰ ਗੁਰੂ ਗੋਬਿੰਦ । ਥੇ ਗ਼ਮ ਕੀ ਜਗਹ ਸ਼ਾਂਤੀ ਸੇ ਪੁਰ ਗੁਰੂ ਗੋਬਿੰਦ ।
ਫ਼ਰਮਾਏ ਵੁਹ ਸਬ ਸੇ ਨਹੀਂ ਮੌਕਾ ਯਿਹ ਗ਼ਜ਼ਬ ਕਾ । ਪੂਰਾ ਯਹੀਂ ਕਲ ਹੋਗਾ, ਇਰਾਦਾ ਮੇਰੇ ਰਬ ਕਾ ।
ਜਿਸ ਖ਼ਿੱਤੇ ਮੇਂ ਹਮ ਕਹਤੇ ਥੇ ਆਨਾ ਯਿਹ ਵੁਹੀ ਹੈ । ਕਲ ਲੁਟ ਕੇ ਹੈ ਜਿਸ ਜਗਹ ਸੇ ਜਾਨਾ ਯਿਹ ਵੁਹੀ ਹੈ ।
ਜਿਸ ਜਾ ਪਿ ਹੈ ਬੱਚੋਂ ਕੋ ਕਟਾਨਾ ਯਿਹ ਵੁਹੀ ਹੈ । ਮੱਟੀ ਕਹ ਦੇਤੀ ਹੈ ਠਿਕਾਨਾ ਯਿਹ ਵੁਹੀ ਹੈ ।7॥
ਜਦੋਂ ਚਮਕੋਰ ਸਾਹਿਬ ਗੁਰੂ ਜੀ ਪਹੁੰਚੇ ਹਨ ਅਤੇ ਪਿੱਛੋਂ ਵਜ਼ੀਰ ਖਾਂ ਵੀ ਅਨੇਕਾਂ ਜ਼ਰਨੈਲਾਂ ਦੇ ਨਾਲ ਚੜਾਈ ਕਰਨ ਲਈ ਚਮਕੋਰ ਪਹੁੰਚਿਆ ਤਾਂ ਉਸ ਬਾਰੇ ਅੱਲਾ ਯਾਰ ਖਾਂ ਜੀ ਆਪਣੇ ਵੱਲਵਲੇ ਇਉਂ ਬਿਆਨ ਕਰਦੇ ਹਨ:-
ਜਬ ਕਿਲਅ ਮੇਂ ਉਤਰੀ ਥੀ ਸਤਿਗੁਰ ਕੀ ਸਵਾਰੀ । ਵਾਹਿਗੁਰੂ ਕੀ ਫ਼ਤਹ ਦਲੇਰੋਂ ਨੇ ਪੁਕਾਰੀ ।
ਵੁਹ ਹੁਮਹੁਮਾ ਸ਼ੇਰੋਂ ਕਾ ਵੁਹ ਆਵਾਜ਼ ਥੀ ਭਾਰੀ । ਥੱਰਾ ਗਯਾ ਚਮਕੌਰ ਹੁਆ ਜ਼ਲਜ਼ਲਾ ਤਾਰੀ ।
ਸਕਤੇ ਮੇਂ ਖ਼ੁਦਾਈ ਥੀ ਤੋ ਹੈਰਤ ਮੇਂ ਜਹਾਂ ਥਾ । ਨਾੱਰਾ ਸੇ ਹੂਆ ਚਰਖ਼ ਭੀ ਸਾਕਿਨ ਯਿਹ ਗੁਮਾਂ ਥਾ ।8॥
ਭਾਈ ਬੁੱਧੀ ਚੰਦ ਦੀ ਹਵੇਲੀ (ਜਿਸ ਨੂੰ ਕਈਂ ਇਤਿਹਾਸਕਾਰਾਂ ਨੇ ਕੱਚੀ ਗੜ੍ਹੀ ਕਰਕੇ ਲਿਖਿਆ ਹੈ) ਦੇ ਅੰਦਰ ਪਹੁੰਚਣ ਤੇ ਗੁਰੂ ਜੀ ਤੇ ਸਿੰਘਾਂ ਦੇ ਨਿੱਤ ਕਰਮ ਦਾ ਜ਼ਿਕਰ ਕਰਦੇ ਲਿਖਦੇ ਹਨ :-
ਖ਼ੇਮੇ ਕੀਏ ਇਸਤਾਦਹ ਵਹੀਂ ਉਠ ਕੇ ਕਿਸੀ ਨੇ । ਖੋਲ੍ਹੀ ਕਮਰ ਆਰਾਮ ਕੋ ਹਰ ਏਕ ਜਰੀ ਨੇ।
ਰਹਰਾਸਿ ਕਾ ਦੀਵਾਨ ਸਜਾਯਾ ਗੁਰੂ ਜੀ ਨੇ । ਮਿਲਜੁਲ ਕੇ ਸ਼ਰੇ-ਸ਼ਾਮ ਭਜਨ ਗਾਏ ਸਭੀ ਨੇ।
ਖਾਨਾ ਕਈ ਵਕਤੋਂ ਸੇ ਮੁਯੱਸਰ ਨ ਥਾ ਆਯਾ। ਇਸ ਸ਼ਾਮ ਭੀ ਸ਼ੇਰੋਂ ਨੇ ਕੜਾਕਾ ਹੀ ਉਠਾਯਾ।9॥
ਕੁਛ ਲੇਟ ਗਏ ਖ਼ਾਕ ਪੇ ਜ਼ੀਂ-ਪੋਸ਼ ਬਿਛਾ ਕਰ । ਪਹਰਾ ਲਗੇ ਦੇਨੇ ਕਈ ਤਲਵਾਰ ਉਠਾ ਕਰ ।
ਗੋਬਿੰਦ ਭੀ ਸ਼ਬ-ਬਾਸ਼ ਹੂਏ ਖ਼ੇਮਾ ਮੇਂ ਜਾ ਕਰ । ਦੇਖਾ ਤੋ ਵਹਾਂ ਬੈਠੇ ਹੈਂ ਗਰਦਨ ਕੋ ਝੁਕਾ ਕਰ ।
'ਵਾਹਿਗੁਰੂ', 'ਵਾਹਿਗੁਰੂ' ਹੈ ਮੂੰਹ ਸੇ ਨਿਕਲਤਾ। 'ਹੈ ਤੂ ਹੀ ਤੂ! ਤੂ ਹੀ ਤੂ! ਹੈ ਮੂੰਹ ਸੇ ਨਿਕਲਤਾ ।10॥
ਅੱਲਾ ਯਾਰ ਖਾਂ ਜੀ ਅਪਣੀ ਰਚਨਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੇ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਵਾਰਤਾਲਾਪ ਦਾ ਬਿੰਬ ਖਿੱਚਦੇ ਹੋਏ ਖਿਯਾਲਾਤ ਪ੍ਰਗਟ ਕਰਦੇ ਹਨ:-
ਜਬ ਡੇਢ ਘੜੀ ਰਾਤ ਗਈ ਜ਼ਿਕਰੇ-ਖ਼ੁਦਾ ਮੇਂ । ਖ਼ੇਮੇ ਸੇ ਨਿਕਲ ਆ ਗਏ ਸਰਕਾਰ ਹਵਾ ਮੇਂ ।
ਕਦਮੋਂ ਸੇ ਟਹਲਤੇ ਥੇ ਮਗਰ ਦਿਲ ਥਾ ਦੁਆ ਮੇਂ । ਬੋਲੇ: 'ਐ ਖ਼ੁਦਾਵੰਦ ! ਹੂੰ ਖ਼ੁਸ਼ ਤੇਰੀ ਰਜ਼ਾ ਮੇਂ ।'
ਕਰਤਾਰ ਸੇ ਕਹਤੇ ਥੇ ਗੋਯਾ ਰੂ-ਬ-ਰੂ ਹੋ ਕਰ । 'ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖ਼ਰੂ ਹੋ ਕਰ ।'11॥
ਮੈਂ ਤੇਰਾ ਹੂੰ, ਬੱਚੇ ਭੀ ਮੇਰੇ ਤੇਰੇ ਹੈਂ ਮੌਲਾ ! ਥੇ ਤੇਰੇ ਹੀ, ਹੈਂ ਤੇਰੇ, ਰਹੇਂਗੇ ਤੇਰੇ ਦਾਤਾ !
ਜਿਸ ਹਾਲ ਮੇਂ ਰੱਖੇ ਤੂ, ਵਹੀ ਹਾਲ ਹੈ ਅੱਛਾ ! ਜੁਜ਼ ਸ਼ੁਕਰ ਕੇ ਆਨੇ ਕਾ ਜ਼ਬਾਂ ਪਰ ਨਹੀਂ ਸ਼ਿਕਵਾ !
ਲੇਟੇ ਹੂਏ ਹੈਂ ਖਾਲਸਾ ਜੀ ਆਜ ਜ਼ਮੀਂ ਪਰ । ਕਿਸ ਤਰਹ ਸੇ ਚੈਨ ਆਏ ਹਮੇਂ ਸ਼ਾਹੇ-ਨਸ਼ੀਂ ਪਰ !12॥
ਚਮਕੋਰ ਦੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦਾ ਬਿੰਬ ਪ੍ਰਗਟ ਕਰਦੇ ਹੋਏ ਅੱਲਾ ਯਾਰ ਖਾਂ ਜੀ ਲਿਖਦੇ ਹਨ ਕਿ ਜਦੋਂ ਗੁਰੂ ਜੀ ਅਪਣੇ ਸਿੰਘ ਸੁਰਮਿਆਂ ਨੂੰ ਆਰਾਮ ਕਰਦੇ ਦੇਖਦੇ ਹਨ ਤਾ ਗੁਰੂ ਜੀ ਅਪਣੇ ਸਿੰਘਾਂ ਨੂੰ ਪਿਆਰ ਦੀ ਨਿਗਾਹ ਨਾਲ ਵੇਖ ਰਹੇ ਹੁੰਦੇ ਹਨ, ਜਿਨ੍ਹਾਂ ਸਿੰਘਾਂ ਨੇ ਅਗਲੇ ਦਿਨ ਮੈਦਾਨੇ ਜੰਗ ਵਿੱਚ ਲੱਖਾਂ ਦੀ ਫੋਜ ਨਾਲ ਲੜਦੇ ਸ਼ਹੀਦੀਆਂ ਪਾਉਣੀਆਂ ਹਨ, ਗੁਰੂ ਜੀ ਉਹਨਾਂ ਤੋਂ ਬਲਿਹਾਰਨੇ ਜਾਂਦੇ ਹਨ ਤੇ ਅੱਲਾ ਯਾਰ ਖਾਂ ਅਪਣੀ ਰਚਨਾ ਵਿੱਚ ਖਿਯਾਲਾਤ ਪ੍ਰਗਟ ਕਰਦੇ ਲਿਖਦਾ ਹੈ ਕਿ ਗੁਰੂ ਜੀ ਕਦੇ ਸਿੰਘਾਂ ਦੇ ਗਲ ਚੁੰਮਦੇ ਹਨ, ਮੂੰਹ ਤੇ ਪਿਆਰ ਦਿੰਦੇ ਹਨ ਅਤੇ ਹੱਥ-ਪੈਰਾਂ ਨੂੰ ਚੁੰਮਦੇ ਹੋਏ ਸਿੰਘਾਂ ਨਾਲ ਪਿਆਰ ਜਤਲਾ ਰਹੇ ਹਨ :-
ਜਿਨ ਸਿੰਘੋਂ ਨੇ ਕਲ ਮੌਤ ਕੇ ਸਾਹਿਲ ਥਾ ਉਤਰਨਾ । ਕਲ ਸੁਬਹ ਥਾ ਜਿਨ ਖਾਲਸੋਂ ਨੇ ਜੰਗ ਮੇਂ ਮਰਨਾ ।
ਬਾਲੀਂ ਸੇ ਸ਼ਹੀਦੋਂ ਕੇ ਹੁਆ ਜਬਕਿ ਗੁਜ਼ਰਨਾ । ਮੁਸ਼ਕਲ ਹੁਆ ਇਸ ਜਾ ਸੇ ਕਦਮ ਆਗੇ ਕੋ ਧਰਨਾ ।
ਚੂੰਮਾਂ ਕਭੀ ਹਲਕੂਮ ਦਹਨ ਚੂੰਮਨੇ ਬੈਠੇ । ਜਬ ਪਾਇਤੀ ਆਏ ਤੋ ਚਰਨ ਚੂੰਮਨੇ ਬੈਠੇ ।16॥
ਫ਼ਰਮਾਏ : ਸਹਰ ਸੋ ਕੇ ਯਿਹ ਹੁਸ਼ਿਆਰ ਨ ਹੋਂਗੇ । ਅਬ ਹੋ ਕੇ ਯਿਹ ਫਿਰ ਨੀਂਦ ਸੇ ਬੇਦਾਰ ਨ ਹੋਂਗੇ ।
ਹਮ ਹੋਂਗੇ ਮੁਸੀਬਤ ਮੇਂ ਮਗਰ ਯਾਰ ਨ ਹੋਂਗੇ । ਯਿਹ ਸਿੰਘ ਪਯਾਰੇ ਯਿਹ ਵਫ਼ਾਦਾਰ ਨ ਹੋਂਗੇ ।
ਸੋਏ ਹੂਏ ਸ਼ੇਰੋਂ ਕੋ ਗਲੇ ਅਪਨੇ ਲਗਾਯਾ । ਸਤਿਗੁਰ ਨੇ ਦਲੇਰੋਂ ਕੋ ਗਲੇ ਅਪਨੇ ਲਗਾਯਾ ।17॥
ਅੱਲਾ ਯਾਰ ਖਾਂ ਅਪਣੀ ਰਚਨਾ ਲਿਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਫ਼ਲਸਫ਼ੇ ਨੂੰ ਵੇਖਦੇ ਲਿਖਦੇ ਹਨ ਕਿ ਮੇਰੇ ਵਿੱਚ ਇਤਨੀ ਤਾਕਤ ਨਹੀਂ ਕਿ ਮੈ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਬਾਰੇ ਇੱਕ ਲਫ਼ਜ਼ ਵੀ ਲਿੱਖ ਸਕਾਂ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਹੇਠਲੇ 4 ਬੰਦ ਵਿੱਚ ਲਿੱਖਣ ਦਾ ਯਤਨ ਕਰਦੇ ਹਨ:-
ਕਰਤਾਰ ਕੀ ਸੌਗੰਦ ਹੈ, ਨਾਨਕ ਕੀ ਕਸਮ ਹੈ । ਜਿਤਨੀ ਭੀ ਹੋ ਗੋਬਿੰਦ ਕੀ ਤਾੱਰੀਫ਼ ਵੁਹ ਕਮ ਹੈ ।
ਹਰਚੰਦ ਮੇਰੇ ਹਾਥ ਮੇਂ ਪੁਰ ਜ਼ੋਰ ਕਲਮ ਹੈ । ਸਤਿਗੁਰ ਕੇ ਲਿਖੂੰ, ਵਸਫ਼, ਕਹਾਂ ਤਾਬੇ-ਰਕਮ ਹੈ ।
ਇਕ ਆਂਖ ਸੇ ਕਯਾ, ਬੁਲਬੁਲਾ ਕੁਲ ਬਹਰ ਕੋ ਦੇਖੇ !ਸਾਹਿਲ ਕੋ, ਯਾ ਮੰਝਧਾਰ ਕੋ, ਯਾ ਲਹਰ ਕੋ ਦੇਖੇ ! 19॥
ਮੱਦਾਹ ਹੂੰ ਨਾਨਕ ਕਾ, ਸਨਾ-ਖ਼ਵਾਂ ਹੂੰ ਤੋ ਤੇਰਾ । ਪਿਨਹਾਂ ਹੂੰ ਤੋ ਤੇਰਾ ਹੂੰ, ਨੁਮਾਯਾਂ ਹੂੰ ਤੋ ਤੇਰਾ ।
ਸ਼ਾਦਾਂ ਹੂੰ ਤੋ ਤੇਰਾ ਹੂੰ, ਪਰੀਸ਼ਾਂ ਹੂੰ ਤੋ ਤੇਰਾ । ਹਿੰਦੂ ਹੂੰ ਤੋ ਤੇਰਾ ਹੂੰ, ਮੁਸਲਮਾਂ ਹੂੰ ਤੋ ਤੇਰਾ ।
ਕੁਰਬਾਨੀਯਾਂ ਕੀਂ ਤੂਨੇ ਬਹੁਤ ਰਾਹੇ-ਹੁਦਾ ਮੇਂ । ਦਰਜਾ ਹੈ ਤੇਰਾ ਖ਼ਾਸ ਹੀ ਖ਼ਾਸਾਨੇ-ਖ਼ੁਦਾ ਮੇਂ ।20॥
ਐ ਸਤਿਗੁਰੂ ਗੋਬਿੰਦ ਤੂ ਵੁਹ ਅਬਰ-ਏ-ਕਰਮ ਹੈ । ਐ ਸਤਿਗੁਰੂ ਗੋਬਿੰਦ ਤੂ ਵੁਹ ਆਲੀ-ਹਮਮ ਹੈ ।
ਸਾਨੀ ਤੇਰਾ ਦਾਰਾ ਥਾ ਸਕੰਦਰ ਹੈ ਨ ਜਮ ਹੈ । ਖਾਤਾ ਤੇਰੇ ਕਰਮੋਂ ਕੀ ਫ਼ਰੀਦੂੰ ਭੀ ਕਸਮ ਹੈ ।
ਹਾਤਿਮ ਕਾ ਸਖ਼ਾਵਤ ਸੇ ਅਗਰ ਨਾਮ ਭੁਲਾਯਾ। ਜੁਰਅਤ ਸੇ ਹਮੇਂ ਰੁਸਤਮ-ਓ-ਬਹਰਾਮ ਭੁਲਾਯਾ ।21॥
ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲ੍ਹਾ-ਓ-ਗ਼ਨੀ ਹੈ । ਮਸਕੀਨ ਗ਼ਰੀਬੋਂ ਮੇਂ ਦਲੇਰੋਂ ਮੇਂ ਜਰੀ ਹੈ ।
'ਅੰਗਦ' ਹੈ 'ਅਮਰਦਾਸ' ਹੈ 'ਅਰਜੁਨ' ਭੀ ਤੂਹੀ ਹੈ। 'ਨਾਨਕ' ਸੇ ਲੇ ਤਾ 'ਤੇਗ਼ ਬਹਾਦੁਰ' ਤੂ ਸਭੀ ਹੈ ।
ਤੀਰਥ ਨਹੀਂ ਕੋਈ ਰੂਏ ਰੌਸ਼ਨ ਕੇ ਬਰਾਬਰ । ਦਰਸ਼ਨ ਤੇਰੇ ਦਸ ਗੁਰੂਓਂ ਕੇ ਦਰਸ਼ਨ ਕੇ ਬਰਾਬਰ ।22॥
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਵੱਡੇ ਜਿਗਰੇ ਬਾਰੇ ਅੱਲਾ ਯਾਰ ਖਾਂ ਲਿਖਦੇ ਹਨ:-
ਕਿਸ ਸਬਰ ਸੇ ਹਰ ਏਕ ਕੜੀ ਤੂ ਨੇ ਉਠਾਈ । ਕਿਸ ਸ਼ੁਕਰ ਸੇ ਹਰ ਚੋਟ ਕਲੇਜੇ ਪਿ ਹੈ ਖਾਈ ।
ਵਾਲਿਦ ਕੋ ਕਟਾਯਾ, ਕਭੀ ਔਲਾਦ ਕਟਾਈ । ਕੀ ਫ਼ਕਰ ਮੇਂ, ਫ਼ਾਕੇ ਮੇਂ, ਹਜ਼ਾਰੋਂ ਸੇ ਲੜਾਈ ।
ਹਿੰਮਤ ਸੇ ਤਿਰੀ ਸਬ ਥੇ ਸਲਾਤੀਨ ਲਰਜ਼ਤੇ । ਜੁਰਅਤ ਸੇ ਤਿਰੀ ਲੋਗ ਥੇ ਤਾ ਚੀਨ ਲਰਜ਼ਤੇ ।23॥
ਆੱਦਾ ਨੇ ਕਭੀ ਤੁਝ ਕੋ ਸੰਭਲਨੇ ਨ ਦੀਯਾ ਥਾ । ਆਰਾਮ ਸੇ ਪਹਲੂ ਕੋ ਬਦਲਨੇ ਨ ਦੀਯਾ ਥਾ ।
ਗੁਲਸ਼ਨ ਕੋ ਤੇਰੇ ਫੂਲਨੇ ਫਲਨੇ ਨ ਦੀਯਾ ਥਾ । ਕਾਂਟਾ ਦਿਲੇ-ਪੁਰ-ਖ਼ੂੰ ਸੇ ਨਿਕਲਨੇ ਨ ਦੀਯਾ ਥਾ ।
ਜਿਸ ਰਨ ਮੇਂ ਲੜਾ ਬੇ-ਸਰ-ਓ-ਸਾਮਾਨ ਲੜਾ ਤੂ । ਸੌ ਸਿੰਘ ਲੀਏ ਲਾਖੋਂ ਪਿ ਜਾ ਜਾ ਕੇ ਪੜਾ ਤੂ ।24॥
ਗੁਰੂ ਗੋਬਿੰਦ ਸਿੰਘ ਜੀ ਜਦੋਂ ਅਪਣੇਂ ਖੇਮੇ ਵਿੱਚ ਆਉਂਦੇ ਹਨ ਤਾਂ ਉਸ ਸਮੇਂ ਉਹਨਾਂ ਦੀ ਨਜ਼ਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਤੇ ਪੈਂਦੀ ਹੈ, ਉਸ ਸਮੇਂ ਦੇ ਖਿਯਾਲਾਤਾਂ ਨੂੰ ਪਿਤਾ-ਪੁਤਰ ਦੇ ਆਪਸੀ ਪਿਆਰ ਦੀ ਖਿੱਚ ਬਾਰੇ ‘ਯੋਗੀ’ ਜੀ ਅਪਣੀ ਰਚਨਾ ਵਿੱਚ ਕਲਮਬੱਧ ਕਰਨ ਦਾ ਜਤਨ ਕਰਦੇ ਲਿੱਖਦੇ ਹਨ:-
ਬਾਕੀ ਥੀ ਘੜੀ ਰਾਤ ਗੁਰੂ ਖ਼ੇਮੇ ਮੇਂ ਆਏ ।ਸ਼ਾਹਜ਼ਾਦੇ ਯਹਾਂ ਦੋਨੋਂ ਹੀ ਸੋਤੇ ਹੂਏ ਪਾਏ ।
……………………………………………………………………………
ਮਰਘਟ ਕੀ ਤਰਹ ਇਸ ਘੜੀ ਸੁਨਸਾਨ ਜ਼ਮੀਂ ਥੀ । ਖ਼ਾਮੋਸ਼ੀ ਸੀ ਛਾਈ ਹੂਈ ਤਾ ਅਰਸ਼-ਏ-ਬਰੀਂ ਥੀ ।
ਵੀਰਾਨੀ ਥੀ ਐਸੀ ਨ ਉਦਾਸੀ ਯਿਹ ਕਹੀਂ ਥੀ ।……………………………………………
ਸੋਏ ਹੂਏ ਬੱਚੋਂ ਕੋ ਕਹਾ ਸਰ ਕੋ ਪਕੜ ਕਰ ।……………………………………………
ਥੇ ਚਾਰ, ਹੋ ਅਬ ਦੋ ਹੀ, ਸਹਰ ਯਿਹ ਭੀ ਨ ਹੋਂਗੇ । ਹਮ ਸਬਰ ਕਰੇਂਗੇ ਜੁ ਅਗਰ ਯਿਹ ਭੀ ਨ ਹੋਂਗੇ ।29॥
ਫ਼ਰਮਾਤੇ ਥੇ : *ਕਲ ਦੋਨੋਂ ਹੀ ਪਰਵਾਨ ਚੜ੍ਹੋਗੇ !...............................................
ਹੋਤੇ ਹੀ ਸਹਰ ਦਾਗ਼-ਏ-ਜੁਦਾਈ ਹਮੇਂ ਦੋਗੇ ! ਸਪਨੇ ਮੇਂ ਖ਼ਬਰ ਆ ਕੇ ਕਭੀ ਬਾਪ ਕੀ ਲੋਗੇ ?
ਐ ਪਯਾਰੇ ਅਜੀਤ ! ਐ ਮੇਰੇ ਜੁਝਾਰ ਪਯਾਰੇ । ਹਮ ਕਹਤੇ ਹੈਂ ਕੁਛ, ਸੁਨਤੇ ਹੋ ਦਿਲਦਾਰ ਪਯਾਰੇ ।30॥
ਮਾੱਸੂਮ ਹੋ, ਮਜ਼ਲੂਮ ਹੋ, ਦੁਨੀਯਾ ਸੇ ਭਲੇ ਹੋ ! ਲਖ਼ਤ-ਏ-ਦਿਲ-ਏ-ਗੋਬਿੰਦ ਹੋ ਨਾਜ਼ੋਂ ਸੇ ਪਲੇ ਹੋ !
ਦੁਨੀਯਾ ਹੂਈ ਅੰਧੇਰ, ਜਬ ਆਂਖੋਂ ਸੇ ਟਲੇ ਹੋ ! ਘਰ ਬਾਰ ਲੁਟਾ, ਬਾਪ ਕਟਾ, ਤੁਮ ਭੀ ਚਲੇ ਹੋ !*
ਬੱਚੇ ਇਸੀ ਹਾਲਤ ਮੇਂ ਅਭੀ ਸੋਏ ਪੜੇ ਥੇ । ਥਾ ਦੀਦਾ-ਏ-ਤਰ ਸਤਿਗੁਰੂ, ਬਾਲੀਂ ਪਿ ਖੜੇ ਥੇ ।31॥
(ਇੰਝ ਲਗਦਾ ਹੈ ਕਿ ਅੱਲਾ ਯਾਰ ਖਾਂ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਫ਼ਲਸਫ਼ੇ ਨੂੰ ਬੜੀ ਰੀਝ ਤੇ ਦਿਆਨਤਦਾਰੀ ਨਾਲ ਪੜਿਆ ਤੇ ਸਮਝਿਆ ਹੈ ਅਤੇ ਗੁਰੂ ਸਾਹਿਬਾਨ ਬਾਰੇ ਉਹ ਲਿਖਦਾ ਹੈ ਕਿ ਉਹਨਾਂ ਵਰਗਾ ਦੁਨੀਆਂ ਵਿੱਚ ਹੋਰ ਕੋਈ ਸਾਨੀ ਨਹੀਂ ਤੇ ਸੰਸਾਰ ਵਿੱਚ ਨਾ ਹੀ ਕੋਈ ਅਜਿਹਾ ਮਾਨਵਤਾ ਦਾ ਰਹਿਬਰ ਹੋਇਆ ਹੈ, ਜਿਸ ਨਾਲ ਤੁਲਨਾ ਕੀਤੀ ਜਾ ਸਕੇ, ਉਸ ਦੇ ਮਨ ਵਿੱਚ ਵੀ ਏਹੀ ਤਾਂਘ ਹੈ ਕਿ ਜਿਸ ਗੁਰੂ ਸੂਰਮੇ ਦੀ ਗਾਥਾ ਨੂੰ ਉਸਨੇ ਲਿਖਣ ਦਾ ਜਤਨ ਕੀਤਾ ਹੈ, ਇਸੇ ਸਿਧਾਂਤ ਨੂੰ ਸਮਝਦੇ ਹੋਏ ਅਪਣੀ ਰਚਨਾ ਰਾਹੀ ਆਮ ਪਾਠਕਾਂ ਨੂੰ ਦ੍ਰਿੜ ਕਰਵਾਇਆ ਜਾਵੇ) ਅੱਲਾ ਯਾਰ ਖਾਂ ਜੀ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਹੀ ਗੁਰੂ ਨਾਨਕ ਸਾਹਿਬ ਜੀ ਹਨ ਤੇ ਬਾਕੀ ਗੁਰੂ ਜੋਤ ਵੀ ਉਹ ਆਪ ਹੀ ਹਨ, ਭਾਵ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਵਿੱਚ ਕੋਈ ਫਰਕ ਨਹੀਂ ਹੈ, ਜੈਸਾ ਕਿ ਕਈਂ ਲਿਖਾਰੀ ਤੇ ਦਾਰਸ਼ਨਿਕ ਗੁਰੂ ਗੋਬਿੰਦ ਸਿੰਘ ਜੀ ਦੀ ਪਰੰਪਰਾ ਨੂੰ ਗੁਰੂ ਨਾਨਕ ਸਾਹਿਬ ਪਰੰਪਰਾ ਤੌਂ ਵੱਖਰਾ ਸਮਝਦੇ ਹਨ:-
ਹੈ ਸ਼ੌਕ ਸ਼ਹਾਦਤ ਕਾ ਹਮੇਂ ਸਬ ਸੇ ਜ਼ਿਆਦਾ । ਸੌ ਸਰ ਭੀ ਹੋਂ ਕੁਰਬਾਂ ਤੋ ਨਹੀਂ ਰਬ ਸੇ ਜ਼ਿਆਦਾ ।32॥
……………………………………………। ਨਾਨਕ ਕੇ ਭੀ ਚੋਲੇ ਮੇਂ ਮੈਂ ਬਾਬਰ ਕੋ ਮਿਲਾ ਹੂੰ ।
ਅਕਬਰ ਭੀ ਪਿਯਾਦਾ ਮਿਰੇ ਦਰਬਾਰ ਮੇਂ ਆਯਾ। ਬਰਕਤ ਨੇ ਮਿਰੀ ਫ਼ਤਹ ਥਾ ਆਸਾਮ ਕਰਾਯਾ।
ਬਾਲੂ ਕੀ ਤਪੀ ਰੇਤ ਮਿਰੇ ਤਨ ਪਿ ਪੜੀ ਥੀ। ਮੈਂ ਵੁਹ ਹੂੰ ਉਬਲਨੇ ਪਿ ਭੀ ਉੱਫ਼ ਤਕ ਨਹੀਂ ਕੀ ਥੀ।34॥
*ਹਿੰਮਤ ਕਾ ਮਿਰੀ ਆਪ ਮੀਆਂ ਮੀਰ ਹੈ ਸ਼ਾਹਿਦ । ਅਜ਼ਮਤ ਕਾ ਮਿਰੀ ਸ਼ਾਹ ਜਹਾਂਗੀਰ ਹੈ ਸ਼ਾਹਿਦ ।
ਸਰ ਜਿਸ ਸੇ ਕਟਾ ਦਿੱਲੀ ਮੇਂ ਸ਼ਮਸ਼ੀਰ ਹੈ ਸ਼ਾਹਿਦ । ਤੋ ਸਬ ਸੇ ਜ਼ਿਆਦਾ ਫ਼ਲਕ-ਏ-ਪੀਰ ਹੈ ਸ਼ਾਹਿਦ ।
ਜਬ ਜ਼ੁਲਮ ਸੇ ਜ਼ਾਲਿਮ ਨੇ ਜਹਾਂ ਪੀਸ ਦੀਂ ਦੀਯਾ ਥਾ । ਹਮ ਨੇ ਹੀ ਧਰਮ ਕੇ ਲੀਏ ਫਿਰ ਸੀਸ ਦੀਯਾ ਥਾ ।
………………………………………………………………………………………
ਸਿੱਖ ਜਾਨ ਸੇ ਪਯਾਰੇ ਹਮੇਂ, ਬੱਚੋਂ ਸੇ ਸਿਵਾ ਹੈਂ । ਤੋ ਹਿੰਦੂ-ਓ-ਮੁਸਲਿਮ ਪਿ ਭੀ ਦਰ ਫ਼ੈਜ਼ ਕੇ ਵਾ ਹੈਂ ।37॥
‘ਯੋਗੀ’ ਜੀ ਲਿਖਦੇ ਹਨ ਕਿ ਧਰਮ ਕੋਈ ਮਾੜਾ ਨਹੀਂ, ਹਿੰਦੂ ਹੋਵੇ ਭਾਵੇਂ ਮੁਸਲਮਾਨ, ਸ਼ੈਤਾਨ ਸੋਚ ਦੇ ਲੋਕ ਹਰ ਥਾਂ ਮਿਲ ਜਾਣਗੇ, ਚੰਗਾਂ ਇਨਸਾਨ ਉਹੀ ਹੈ ਜਿਹੜਾ ਨੇਕਦਿਲ ਹੋਵੇ।
ਚੰਦੂ ਸੇ ਗੰਗੂ ਸੇ ਭੀ ਸ਼ੈਤਾਨ ਹੂਏ ਹੈਂ । ਬਾਜ਼ੀਦ ਸੇ ਭੀ ਬਾੱਜ਼ ਬੇਈਮਾਨ ਹੂਏ ਹੈਂ ।
ਹਿੰਦੂ ਹੈਂ ਸਬ ਅੱਛੇ ਨ ਮੁਸਲਮਾਨ ਹੈਂ ਅੱਛੇ । ਦਿਲ ਨੇਕ ਹੈਂ ਜਿਨ ਕੇ, ਵੁਹੀ ਇਨਸਾਨ ਹੈਂ ਅੱਛੇ ।*39॥
ਚਮਕੋਰ ਦੀ ਜੰਗ ਸਮੇਂ ਜਦੋਂ ਸਵੇਰ ਹੋਈ ਤਾਂ ਗੜ੍ਹੀ ਵਿੱਚ ਸਾਰੇ ਸਿੰਘ ਤਿਆਰ ਬਰ ਤਿਆਰ ਹੋ, ਗੁਰੂ ਗੋਬਿੰਦ ਸਿੰਘ ਜੀ ਦੇ ਹਜੂਰ ਪਹੁੰਚੇ, ਉਸ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨਾਲ ਹੀ ਖੜੇ ਸਨ।
ਬੇਦਾਰ ਥੇ ਸਬ ਖਾਲਸਾ ਜੀ ਹੋ ਚੁਕੇ ਕਬ ਕੇ । ਨ੍ਹਾ ਧੋ ਕੇ ਥੇ ਬੈਠੇ ਹੂਏ ਧਯਾਨ ਮੇਂ ਰੱਬ ਕੇ ।
ਥੇ ਪਾਸ ਅਜੀਤ ਔਰ ਥੇ ਜੁਝਾਰ ਪਯਾਰੇ । ਗੁਰਿਆਈ ਕੇ ਚੜ੍ਹਤੇ ਹੂਏ ਦਰਿਯਾ ਕੇ ਕਿਨਾਰੇ ।43॥
ਗੱਦੀ ਪੇ ਪਿਤਾ ਬੇਟੇ ਭੀ ਮਸਨਦ ਕੇ ਕਰੀਂ ਥੇ ।………………………………………
ਅੱਮਾਮੋ ਪਿ ਕਲਗ਼ੀ ਕਾ ਅਜਬ ਤੁੱਰਾ ਸਜ਼ਾ ਥਾ। ੴ ਸਾਫ਼ ਗੁਰਮੁਖੀ ਮੇਂ ਲਿਖਾ ਥਾ।
ਖੋਲ੍ਹੇ ਗ੍ਰੰਥ-ਏ-ਪਾਕ ਕੋ ਬੈਠੇ ਹੁਜ਼ੂਰ ਥੇ । ਉਪਦੇਸ਼ ਸੁਨ ਕੇ ਹੋ ਚੁਕੇ ਸਬ ਕੋ ਸਰੂਰ ਥੇ ।
……………………………………………………………………………
ਇਤਨੇ ਮੇਂ ਆ ਕੇ ਕਹਨੇ ਲਗਾ ਇਕ ਗ਼ੁਲਾਮ ਥਾ । ਪਹਰੇ ਪਿ ਜੁ ਖੜਾ ਹੂਆ ਬਾਲਾ-ਏ-ਬਾਮ ਥਾ ।
ਬੋਲਾ : ਉਦੂ ਕੀ ਫ਼ੌਜ ਹੈ ਘੇਰੇ ਹਿਸਾਰ ਕੋ । ਕਯਾ ਹੁਕਮ ਅਬ ਹੁਜ਼ੂਰ ਕਾ ਹੈ ਜਾਂ-ਨਿਸਾਰ ਕੋ ।52॥
ਉਸੇ ਸਮੇਂ ਇੱਕ ਸਿੰਘ ਪਹਰੇ ਤੇ ਹਵੇਲੀ ਦੀ ਮੀਨਾਰ ਤੇ ਖੜਾ ਸੀ, ਗੁਰੂ ਜੀ ਪਾਸ ਆ ਹਾਜ਼ਿਰ ਹੋਇਆ ਤੇ ਚੜਦੀਕਲਾ ਵਿੱਚ ਰਹਿੰਦੇ ਹੋਏ ਗੁਰੂ ਜੀ ਪਾਸੋਂ ਜੰਗ ਦੇ ਮੈਦਾਨ ਵਿੱਚ ਸ਼ਾਮਿਲ ਹੋਣ ਦੀ ਆਗਿਆ ਕਿੰਝ ਲੈ ਰਿਹਾ ਹੈ, ਉਸ ਸਮੇਂ ਦੇ ਖਿਆਲ ਨੂੰ ‘ਯੋਗੀ’ ਜੀ ਇਉਂ ਲਿੱਖਦੇ ਹਨ:-
ਇਰਸ਼ਾਦ ਹੋ ਤੋ ਸਬ ਕੋ ਅਕੇਲਾ ਭਗਾ ਕੇ ਆਊਂ । ਅਜਮੇਰ ਚੰਦ ਆਨ ਮੇਂ ਕੈਦੀ ਬਨਾ ਕੇ ਆਊਂ ।
ਬਾਜ਼ੀਦ ਖ਼ਾਂ ਕਾ ਸਰ ਭੀ ਅਭੀ ਜਾ ਕੇ ਮੈਂ ਉੜਾਊਂ । ਇਕ ਸਿੰਘ ਏਕ ਲਾਖ ਪਿ ਗ਼ਾਲਿਬ ਹੂਆ ਦਿਖਾਊਂ ।
ਸ਼ਾਬਾਸ਼ ਕਹ ਕੇ ਸਤਿਗੁਰੂ ਫ਼ੌਰਨ ਖੜੇ ਹੂਏ । ਜ਼ੁਰਅਤ ਪਿ ਪਹਰੇਦਾਰ ਕੀ ਖ਼ੁਸ਼ ਬੜੇ ਹੂਏ ।53॥
ਪਹਿਰੇਦਾਰ ਦੀ ਇਹ ਗੱਲ ਸੁਣ ਗੁਰੂ ਜੀ ਬਹੁਤ ਖੁਸ਼ ਹੋਏ ਤੇ ਸਾਰੇ ਸਿੰਘਾਂ ਨੂੰ ਹਥਿਆਰਬੰਦ ਹੋਕੇ ਮੈਦਾਨੇ ਜੰਗ ਵਿੱਚ ਜੂਝਣ ਲਈ ਵਿਉਂਤਬੰਦੀ ਕਰਨ ਲੱਗੇ। ਸਾਰੇ ਸਿੰਘਾਂ ਨੂੰ ਹਵੇਲੀ ਦੇ ਚੁਫੇਰੇ ਮੋਰਚੇ ਬਣਾਕੇ ਕਿਲ੍ਹਾਬੰਦ ਕਰ ਦਿਤਾ ਅਤੇ ਜਦੋਂ ਦੁਸ਼ਮਣਾਂ ਨੇ ਚਾਰ ਚੁਫੇਰੇ ਸਿੰਘਾ ਨੂੰ ਮੋਰਚਾਬੰਦੀ ਕਰਦੇ ਦੇਖਿਆ ਤਾ ਉਹ ਵੀ ਹਵੇਲੀ ਤੋਂ ਪਿਛਾਂਹ ਹੱਟ ਗਏ।
ਖ਼ੇਮੇ ਕੋ ਅਪਨੇ ਅਪਨੇ ਰਵਾਂ ਫਿਰ ਜਵਾਂ ਹੂਏ । ਹਥਿਯਾਰ ਕਸ ਕੇ ਓਪਚੀ ਸ਼ੇਰ-ਏ-ਯਿਯਾਂ ਹੂਏ ।
ਜਿਸ ਜਾ ਕੀਯਾ ਹੁਜ਼ੂਰ ਨੇ ਜਾ ਕਰ ਕਯਾਮ ਥਾ । ਚਮਕੌਰ ਕੀ ਗੜ੍ਹੀ ਮੇਂ ਯਿਹ ਇਕ ਊਂਚਾ ਬਾਮ ਥਾ ।
ਇਸ ਜਾ ਸੇ ਚਾਰ ਕੂੰਟ ਕਾ ਨਜ਼ਾਰਾ ਆਮ ਥਾ । ਦਿਖਤਾ ਯਹਾਂ ਸੇ ਲਸ਼ਕਰ-ਏ-ਆਦਾ ਤਮਾਮ ਥਾ ।
ਅਸਵਾਰ ਹੀ ਅਸਵਾਰ ਫੈਲੇ ਹੂਏ ਥੇ ਰਨ ਮੇਂ । ਪਯਾਦੇ ਥੇ ਯਾ ਥੀ ਆਦਮੀ-ਘਾਸ ਉਗ ਪੜੀ ਬਨ ਮੇਂ ।56॥
ਸਤਿਗੁਰ ਨੇ ਮੌਕਾ ਮੌਕਾ ਸੇ ਸਬ ਕੋ ਬਿਠਾ ਦੀਯਾ । ਹਰ ਬੁਰਜ ਪਿ ਫ਼ਸੀਲ ਪਿ ਪਹਰਾ ਲਗਾ ਦੀਯਾ ।
ਯਿਹ ਮੋਰਚਾ ਇਸੇ, ਉਸੇ ਵੁਹ ਦਮਦਮਾ ਦੀਯਾ । ਸਿੰਘੋਂ ਕਾ ਇਕ ਹਿਸਾਰ ਕਿਲੇ ਮੇਂ ਬਨਾ ਦੀਯਾ ।
ਦੀਵਾਰ-ਓ-ਦਰ ਪਿ, ਪੁਸ਼ਤੋਂ ਪਿ ਜਬ ਸਿੰਘ ਡਟ ਗਏ । ਡਰ ਕਰ ਮੁਹਾਸਰੀਨ ਸਭੀ ਪੀਛੇ ਹਟ ਗਏ ।57॥
ਚਮਕੋਰ ਦੀ ਇਸ ਘਮਸਾਨ ਜੰਗ ਵਿੱਚ ਇੱਕ-ਇੱਕ ਕਰਕੇ ਕਈਂ ਸਿੰਘ ਦੁਸ਼ਮਨਾਂ ਦੇ ਆਹੂ ਲਾਹੁੰਦੇ ਹੋਏ ਸ਼ਹੀਦ ਹੋ ਗਏ। 5 ਪਿਆਰਿਆਂ ਵਿਚੋਂ 3 ਪਿਆਰੇ ਸ਼ਹੀਦੀ ਪਾ ਗਏ:-
ਫ਼ਰਮਾਏ ਕਲਗ਼ੀਧਰ ਕਿ ਅਬ ਇਕ ਇਕ ਜਵਾਂ ਚਲੇ । ਪਾ ਪਾ ਕੇ ਹੁਕਮ ਭੇੜੋਂ ਮੇਂ ਸ਼ੇਰ-ਏ-ਜ਼ਿਯਾਂ ਚਲੇ ।
ਏਕ ਏਕ ਲਾਖ ਲਾਖ ਸੇ ਮੈਦਾਨ ਮੇਂ ਲੜਾ । ਜਿਸ ਜਾ ਪਿ ਸਿੰਘ ਅੜ ਗਏ, ਝੰਡਾ ਵਹਾਂ ਗੜਾ ।
ਜਿਸ ਸਮਤ ਗ਼ੁਲ ਮਚਾ ਥਾ ਉਧਰ ਜਬ ਨਿਗਾਹ ਕੀ । ਆਵਾਜ਼ ਸਾਫ਼ ਆਨੇ ਲਗੀ ਆਹ ! ਆਹ ! ਕੀ ।
ਇਕ ਖ਼ਾਲਸੇ ਨੇ ਹਾਲਤ-ਏ-ਲਸ਼ਕਰ ਤਬਾਹ ਕੀ । ਰਨ ਮੇਂ ਕਹੀਂ ਜਗਹ ਨ ਰਹੀ ਥੀ ਪਨਾਹ ਕੀ ।62॥
ਲਾਖੋਂ ਕੋ ਕਤਲ ਕਰਕੇ ਪਯਾਰੇ ਗੁਜ਼ਰ ਗਏ । ਏਕ ਏਕ ਕਰਕੇ ਖ਼ਾਲਸੇ ਸਾਰੇ ਗੁਜ਼ਰ ਗਏ ।
ਲਾਖੋਂ ਕੀ ਜਾਨ ਲੇ ਕੇ ਦਲੇਰੋਂ ਨੇ ਜਾਨ ਦੀ । ਸਤਿਗੁਰ ਗੁਰੂ ਗੋਬਿੰਦ ਕੇ ਸ਼ੇਰੋਂ ਨੇ ਜਾਨ ਦੀ ।64
ਚਮਕੋਰ ਦੀ ਇਸ ਜੰਗ ਨੂੰ ਗੁਰੂ ਜੀ ਗੜ੍ਹੀ ਤੋਂ ਵੇਖ ਰਹੇ ਹਨ, ਕਈਂ ਸਿੰਘ ਜਰਨੈਲ ਤੇ ਪਿਆਰੇ ਸ਼ਹੀਦੀਆਂ ਪਾ ਚੁਕੇ ਸਨ। ਗੁਰੂ ਜੀ ਦੇ ਨਾਲ ਹੀ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਖੜੇ ਸਨ, ਅਪਣੇ ਸਿੰਘ ਵੀਰਾਂ ਨੂੰ ਮੈਦਾਨੇ-ਜੰਗ ਵਿੱਚ ਸ਼ਹੀਦੀਆਂ ਪਾਉਂਦਾ ਵੇਖ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਗੁਰੂ ਪਿਤਾ ਜੀ ਪਾਸੋਂ ਜੰਗ ਆਗਿਆ ਲੇ ਮੈਦਾਨੇ ਜੰਗ ਵਿੱਚ ਅਜਿਹੇ ਸ਼ਸ਼ਤਰ ਦੇ ਜੋਹਰ ਵਿਖਾਏ ਕਿ ਦੁਸ਼ਮਣ ਵੀ ਹੈਰਾਨ ਰਹਿ ਗਏ, ਇਸ ਦ੍ਰਿਸ਼ਟਾਂਤ ਨੂੰ ਅੱਲਾ ਯਾਰ ਖਾਂ ਜੀ ਅਪਣੀ ਰਚਨਾ ਵਿੱਚ ਇਉਂ ਕਲਮਬੱਧ ਕਰਦੇ ਹਨ:-
ਗੋਬਿੰਦ ਕੇ ਦਿਲਦਾਰ ਕਿਲੇ ਸੇ ਨਿਕਲ ਆਏ । ਵੁਹ ਦੇਖੀਏ ਸਰਕਾਰ ਕਿਲੇ ਸੇ ਨਿਕਲ ਆਏ ।
ਘੋੜੇ ਪੇ ਹੋ ਅਸਵਾਰ ਕਿਲੇ ਸੇ ਨਿਕਲ ਆਏ । ਲੇ ਹਾਥ ਮੇਂ ਤਲਵਾਰ ਕਿਲੇ ਸੇ ਨਿਕਲ ਆਏ ।
ਕਯਾ ਵਸਫ਼ ਹੋ ਉਸ ਤੇਗ਼ ਕਾ ਇਸ ਤੇਗ਼ੇ-ਜ਼ਬਾਂ ਸੇ । ਵੁਹ ਮਯਾਨ ਸੇ ਨਿਕਲੀ ਨਹੀਂ ਨਿਕਲੀ ਯਿਹ ਦਹਾਂ ਸੇ ।79॥
ਕਿਸ ਮੂੰਹ ਸੇ ਕਰੂੰ ਤੇਗ਼-ਏ-ਖ਼ਮਦਾਰ ਕੀ ਤਾਰੀਫ਼ । ਗੋਬਿੰਦ ਕੀ ਬਖ਼ਸ਼ੀ ਹੂਈ ਤਲਵਾਰ ਕੀ ਤਾਰੀਫ਼ ।
ਅਬ ਕਯਾ ਥਾ ਗਿਰੀ, ਬਰਕ-ਏ-ਬਲਾ ਬਨ ਕੇ ਗਿਰੀ ਵੁਹ । ਮੂੰਹ ਫਿਰ ਗਏ ਲਾਖੋਂ ਹੀ ਕੇ ਜਿਸ ਸਮਤ ਫਿਰੀ ਵੁਹ।
ਕਹਤੇ ਥੇ ਅੱਦੂ ਬਰਕ ਹੈ ਤਲਵਾਰ ਨਹੀਂ ਹੈ । ਇਸ ਕਾਟ ਕਾ ਦੇਖਾ ਕਭੀ ਹਥਿਯਾਰ ਨਹੀਂ ਹੈ ।
ਲਲਕਾਰੇ ਅਜੀਤ ਔਰ ਮੁਖ਼ਾਤਿਬ ਹੂਏ ਸਬ ਸੇ । ਫ਼ਰਮਾਏ ਅੱਦੂ ਸੇ ਨ ਨਿਕਲ ਹੱਦ-ਏ-ਅਦਬ ਸੇ ।82॥
ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਮੈਦਾਨੇ ਜੰਗ ਵਿੱਚ ਜੁਝਦੇ ਹੋਏ ਸ਼ਸ਼ਤਰ ਵਿਦਿਆ ਦੀ ਨਿਪੁੰਨਤਾ ਬਾਰੇ ਅੱਲਾ ਯਾਰ ਖਾਂ ਜੀ ਨੇ ਕਿਆ ਖੂਬ ਲਿਖਿਆ ਹੈ:-
ਫ਼ਰਜ਼ੰਦ ਹੈਂ ਦਿਲਬੰਦ ਹੈਂ, ਹਮਸਰ ਤੋ ਨਹੀਂ ਹੈਂ । ਹਮ ਕਲਗ਼ੀਓਂ ਵਾਲੇ ਕੇ ਬਰਾਬਰ ਤੋ ਨਹੀਂ ਹੈਂ ।83॥
ਉਸ ਹਾਥ ਮੇਂ ਥੇ ਬਾਜ਼ੂ-ਏ-ਗੋਬਿੰਦ ਕੇ ਕਸਬਲ । ਫ਼ਰਜ਼ੰਦ ਕੀ ਤਲਵਾਰ ਸੇ ਥਰਰਾ ਗਏ ਜਲ ਥਲ ।84॥
ਤਲਵਾਰ ਵੁਹ ਖ਼ੂੰਖ਼ਾਰ ਥੀ, ਤੋਬਾ ਹੀ ਭਲੀ ਥੀ । ਲਾਖੋਂ ਕੀ ਹੀ ਜਾਂ ਲੇ ਕੇ ਬਲਾ ਸਰ ਸੇ ਟਲੀ ਥੀ ।85
ਪਲਟਨ ਪ ਗਿਰੀ ਕਾਟ ਦੀਯਾ ਪਲ ਮੇਂ ਰਸਾਲਾ । ਸਰ ਉਸ ਕਾ ਉਛਾਲਾ, ਕਭੀ ਧੜ ਉਸ ਕਾ ਉਛਾਲਾ ।87
ਯਿਹ ਆਈ ਵੁਹ ਪਹੁੰਚੀ ਵੁਹ ਗਈ, ਸਨ ਸੇ ਨਿਕਲ ਕਰ ।………………………………………
ਦੁਸ਼ਮਨ ਕੋ ਲੀਯਾ ਮਰਕਬ-ਏ-ਦੁਸ਼ਮਨ ਭੀ ਨ ਛੋੜਾ । ਅਸਵਾਰ ਕੋ ਦੋ ਕਰ ਗਈ ਤੌਸਨ ਭੀ ਨ ਛੋੜਾ ।88
ਤਲਵਾਰ ਸੀ ਤਲਵਾਰ ਥੀ ਕਯਾ ਜਾਨੀਏ ਕਯਾ ਥੀ । ਖ਼ੂੰਖ਼ਾਰ ਥੀ ਖ਼ੂੰਬਾਰ ਥੀ ਆਫ਼ਤ ਥੀ ਬਲਾ ਥੀ ।
ਥੀ ਆਬ ਯਾ ਫੌਲਾਦ ਪਿ ਬਿਜਲੀ ਕੀ ਜਿਲਾ ਥੀ । ਯਮਰਾਜ ਕੀ ਅੰਮਾਂ ਥੀ ਵੁਹ ਸ਼ਮਸ਼ੀਰ-ਏ-ਕਜ਼ਾ ਥੀ ।89॥
ਸਾਹਿਬਜ਼ਾਦਾ ਅਜੀਤ ਸਿੰਘ ਜੀ ਜਿਸ ਘੋੜੇ ਤੇ ਸਵਾਰ ਹੋਕੇ ਮੈਦਾਨੇ ਜੰਗ ਵਿੱਚ ਉਤਰਦੇ ਹਨ, ਅੱਲਾ ਯਾਰ ਖਾਂ ‘ਯੋਗੀ’ ਜੀ ਸਾਹਿਬਜ਼ਾਦੇ ਦੀ ਕ੍ਰਿਪਾਨ ਦੇ ਨਾਲ-ਨਾਲ ਘੋੜੇ ਦੀ ਤਾਰੀਫ ਕੀਤੇ ਬਿਨਾਂ ਨਹੀ ਰਹਿ ਸਕੇ, ਉਹ ਅਪਣੇ ਅੰਦਾਜ਼ ਵਿੱਚ ਲਿਖਦੇ ਹਨ:-
ਘੋੜਾ ਵੁਹ ਸੁਬਕ-ਸੇਰ ਬਦਲ ਜਿਸ ਕਾ ਨਹੀਂ ਥਾ । ਦੇਖਾ ਤੋ ਕਹਾਂ ਥਾ ਅਭੀ ਦੇਖਾ ਤੋ ਕਹੀਂ ਥਾ ।
ਮਹਫੂਜ਼ ਕੋਈ ਉਸ ਸੇ, ਮਕਾਂ ਥਾ ਨ ਮਕੀਂ ਥਾ । ਬਾਲਾ-ਏ-ਫ਼ਲਕ ਥਾ ਵੁਹ ਕਭੀ ਜ਼ੇਰ-ਏ-ਜ਼ਮੀਂ ਥਾ ।
ਥੀ ਟਾਪ ਕੀ ਆਵਾਜ਼ ਯਾ ਸੈਲੀ-ਏ-ਸਬਾ ਥੀ । ਗ਼ੁੰਚੇ ਕੇ ਚਟਖ਼ਨੇ ਕੀ ਸਦਾ ਇਸ ਸੇ ਸਿਵਾ ਥੀ ।90॥
ਇਸ ਕੋ ਕੁਚਲ ਆਯਾ ਕਭੀ ਉਸ ਕੋ ਕੁਚਲ ਆਯਾ । ਸਦਹਾ ਕੀ ਲਕਦਕੋਬੀ ਸੇ ਹੈਯਤ ਬਦਲ ਆਯਾ।91॥
ਕਹਤੇ ਥੇ ਸਭੀ ਅਸਪ ਨਹੀਂ, ਹੈ ਯਿਹ ਛਲਾਵਾ । ਤਾਕਤ ਭੀ ਬਲਾ ਕੀ ਹੈ, ਨਜ਼ਾਕਤ ਕੇ ਇਲਾਵਾ ।92॥
…………………………………… ਜਿਸ ਸਮਤ ਗਯਾ ਰਨ ਕਾ ਯਿਹ ਨਕਸ਼ਾ ਬਦਲ ਆਇਆ।
ਪਲਟਨ ਪਲਟ ਆਯਾ, ਯਿਹ ਰਸਾਲਾ ਕੁਚਲ ਆਇਆ ।93॥
ਜੰਗ ਦੇ ਮੈਦਾਨ ਵਿੱਚ ਜਦੋਂ ਸਾਹਿਬਜ਼ਾਦਾ ਵੈਰੀਆਂ ਦੇ ਆਹੂ ਲਾਹੁੰਦਾ ਹੋਇਆ ਲੜ ਰਿਹਾ ਸੀ ਤੇ ਵੈਰੀਆਂ ਦੇ ਅਨੇਕਾਂ ਫੱਟ ਸਹਾਰਦੇ ਹੋਏ ਬਾਬਾ ਅਜੀਤ ਸਿੰਘ ਜੀ ਜਦੋਂ ਸ਼ਹੀਦੀ ਜਾਮਾ ਪਾਉਂਦੇ ਹਨ, ਉਸ ਸਮੇਂ ਗੜ੍ਹੀ ਵਿੱਚ ਬੈਠੇ ਗੁਰੂ ਗੋਬਿੰਦ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਦੀ ਵੀਰਤਾ ਬਾਰੇ ਕੀ ਕਹਿੰਦੇ ਹਨ, ਅੱਲਾ ਯਾਰ ਖਾਂ ਜੀ ਅਪਣੀ ਰਚਨਾ ਵਿੱਚ ਇਉਂ ਲਿਖਦੇ ਹਨ:-
ਸ਼ਹਜ਼ਾਦਾ-ਏ-ਜ਼ੀ-ਸ਼ਾਹ ਨੇ ਭਾਗੜ ਸੀ ਮਚਾ ਦੀ । ਯਿਹ ਫ਼ੌਜ ਭਗਾ ਦੀ, ਕਭੀ ਵੁਹ ਫ਼ੌਜ ਭਗਾ ਦੀ ।
ਬੜ੍ਹ-ਚੜ੍ਹ ਕੇ ਤਵੱਕੋ ਸੇ ਸ਼ੁਜਾਅਤ ਜੋ ਦਿਖਾ ਦੀ । ਸਤਿਗੁਰ ਨੇ ਵਹੀਂ ਕਿਲੇ ਸੇ ਬੱਚੇ ਕੋ ਨਿਦਾ ਦੀ ।
ਸ਼ਾਬਾਸ਼ ਪਿਸਰ ਖ਼ੂਬ ਦਲੇਰੀ ਸੇ ਲੜੇ ਹੋ । ਹਾਂ, ਕਯੋਂ ਨ ਹੋ, ਗੋਬਿੰਦ ਕੇ ਫ਼ਰਜ਼ੰਦ ਬੜੇ ਹੋ ।95॥
ਦਿਲਬੰਦ ਨੇ ਤਲਵਾਰ ਸੇ ਤਸਲੀਮ ਬਜਾਈ । ਗਰਦਨ ਪਏ-ਆਦਾਬ ਦਿਲਬਰ ਨੇ ਝੁਕਾਈ ।
ਇਸ ਵਕਫ਼ਾ ਮੇਂ ਫ਼ੌਜ-ਏ-ਸਿਤਮ-ਆਰਾ ਉਮੰਡ ਆਈ । ਬਰਛੀ ਕਿਸੀ ਬਦਬਖ਼ਤ ਨੇ ਪੀਛੇ ਸੇ ਲਗਾਈ ।
ਤਿਉਰਾ ਕੇ ਗਿਰੇ ਜ਼ੀਨ ਸੇ ਸਰਕਾਰ ਜ਼ਮੀਂ ਪਰ । ਰੂਹ ਖੁਲਦ ਗਈ ਔਰ ਤਨ-ਏ-ਜ਼ਾਰ ਜ਼ਮੀਂ ਪਰ ।96॥
ਬੇਟੇ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ । ਤੂਫ਼ਾਂ ਬਪਾ ਗ਼ਮ ਸੇ ਕੀਯਾ ਦੀਦਾ-ਏ-ਤਰ ਨੇ ।
ਅਪਣੇ ਵੱਡੇ ਭਰਾਤਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਸ਼ਹੀਦ ਹੁੰਦਾ ਵੇਖ ਗੁਰੂ ਗੋਬਿੰਦ ਸਿੰਘ ਜੀ ਦੇ ਸਪੁਤਰ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਰਣ-ਤੱਤੇ ਵਿੱਚ ਜੁਝਣ ਦੀ ਇਸ ਤਰਾਂ ਬੇਨਤੀ ਕੀਤੀ:-
ਇਸ ਵਕਤ ਕਹਾ ਨੰਨ੍ਹੇ ਸੇ ਮਾਸੂਮ ਪਿਸਰ ਨੇ । ਰੁਖ਼ਸਤ ਹਮੇਂ ਦਿਲਵਾਉ ਪਿਤਾ ਜਾਏਂਗੇ ਮਰਨੇ ।
ਭਾਈ ਸੇ ਬਿਛੜ ਕਰ ਹਮੇਂ ਜੀਨਾ ਨਹੀਂ ਆਤਾ । ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ ।97॥
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਦੀ ਬੇਨਤੀ ਸੁਣੀ ਤਾਂ ਗੁਰੂ ਸਾਹਿਬ ਜੀ ਨੇ ਅਪਣੇ ਸਪੁਤੱਰ ਦਾ ਮੂੰਹ ਚੁੰਮਿਆਂ ਤੇ ਮੈਦਾਨੇ ਜੰਗ ਵਿੱਚ ਜਾਣ ਸਮੇਂ ਦੀ ਵਾਰਤਾਲਾਪ ਬਾਰੇ ‘ਯੋਗੀ’ ਜੀ ਅਪਣੇ ਖਿਯਾਲਾਤ ਇੰਝ ਪ੍ਰਗਟ ਕਰਦੇ ਹਨ:-
ਥੀ ਦੂਸਰੇ ਬੇਟੇ ਕੀ ਸੁਨੀ ਬੇਨਤੀ ਜਿਸ ਦਮ । ਸਰ ਕੋ, ਦਹਨ-ਏ-ਪਾਕ ਕੋ ਬੋਸੇ ਦੀਯੇ ਪੈਹਮ ।
ਮਰਨੇ ਕੇ ਲੀਏ ਕਹਨੇ ਲਗੇ ਜਾਈਏ ਜਮ ਜਮ । ਰੂਠੋ ਨ ਖ਼ੁਦਾ-ਰਾ ! ਨਹੀਂ ਰੋਕੇਂਗੇ ਕਭੀ ਹਮ ।
ਹਮ ਨੇ ਥਾ ਕਹਾ ਬਾਪ ਕੋ ਜਾਂ ਦੀਜੇ ਧਰਮ ਪਰ । ਲੋ ਕਹਤੇ ਹੈਂ ਅਬ ਆਪ ਕੋ ਜਾਂ ਦੀਜੇ ਧਰਮ ਪਰ ।98॥
ਤੁਮ ਕੋ ਭੀ ਇਸੀ ਰਾਹ ਮੇਂ ਕੁਰਬਾਨ ਕਰੇਂਗੇ । ਸਦ ਸ਼ੁਕਰ ਹੈ ਹਮ ਭੀ ਕਭੀ ਖ਼ੰਜਰ ਸੇ ਮਰੇਂਗੇ ।99॥
ਕੁਰਬਾਨ ਪਿਦਰ ਕੋ ਕੋਈ ਇਨਕਾਰ ਨਹੀਂ ਹੈ । ਸਿਨ ਖੇਲ ਕਾ ਹੈ, ਰਨ ਕਾ ਸਜ਼ਾਵਾਰ ਨਹੀਂ ਹੈ ।
ਆਈ ਹੀ ਚਲਾਨੀ ਤੁਮ੍ਹੇਂ ਤਲਵਾਰ ਨਹੀਂ ਹੈ । ਯਿਹ ਗੁਲ ਸਾ ਬਦਨ ਕਾਬਿਲ-ਏ-ਸੂਫ਼ਾਰ ਨਹੀਂ ਹੈ ।100॥
ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ । ਖ਼ੁਦ ਬੜ੍ਹ ਕੇ ਗਲਾ ਤੇਗ਼ ਪਿ ਧਰਨਾ ਤੋ ਹੈ ਆਤਾ ।101॥
ਮਰ ਜਾਨਾ ਧਰਮ ਪਰ ਬਹੁਤ ਆਸਾਨ ਹੈ ਹਮ ਕੋ ! ਸਤਿਗੁਰ ਕੇ ਪਿਸਰ ਹੈਂ, ਯਹੀ ਸ਼ਾਯਾਨ ਹੈ ਹਮ ਕੋ !!
ਸਾਹਿਬਜਾਦਾ ਜੁਝਾਰ ਸਿੰਘ ਜੀ ਨੂੰ ਮੈਦਾਨੇ ਜੰਗ ਵਿੱਚ ਪਿਤਾ ਗੁਰੂ ਗੋਬਿੰਦ ਸਿੰਘ ਜੀ ਖੁਦ ਸ਼ਸ਼ਤਰ ਸਜਾਂਦੇ ਹੋਏ ਮੈਦਾਨੇ ਜੰਗ ਵਿੱਚ ਭੇਜਦੇ ਹਨ:-
ਰੋਕਾ ਨਹੀਂ ਆਗਾਜ਼ ਸੇ ਬੋਲੇ ਗੁਰੂ ਗੋਬਿੰਦ । ਉਸ ਨੰਨ੍ਹੇ ਸੇ ਜਾਂ-ਬਾਜ਼ ਸੇ ਬੋਲੇ ਗੁਰੂ ਗੋਬਿੰਦ ।
ਲੋ ਆਉ ਤਨ-ਏ-ਪਾਕ ਪਿ ਹਥਿਯਾਰ ਸਜਾ ਦੇਂ । ਛੋਟੀ ਸੀ ਕਮਾਂ ਨੰਨ੍ਹੀ ਸੀ ਤਲਵਾਰ ਸਜਾ ਦੇਂ ।105॥
ਹਮ ਦੇਤੇ ਹੈਂ ਖ਼ੰਜਰ ਉਸੇ ਤੀਰ ਸਮਝਨਾ । ਨੇਜ਼ੇ ਕੀ ਜਗਹ ਦਾਦਾ ਕਾ ਤੁਮ ਤੀਰ ਸਮਝਨਾ ।
ਜਬ ਤੀਰ ਕਲੇਜੇ ਮੇਂ ਲਗੇ ਸੀ ਨਹੀਂ ਕਰਨਾ । ਉਫ਼ ਮੂੰਹ ਸੇ ਮੇਰੀ ਜਾਨ ਕਭੀ ਭੀ ਨਹੀਂ ਕਰਨਾ ।106॥
ਲੋ ਜਾਓ, ਸਿਧਾਰੋ ! ਤੁਮ੍ਹੇਂ ਅੱਲ੍ਹਾ ਕੋ ਸੌਂਪਾ ! ਮਰ ਜਾਓ ਯਾ ਮਾਰੋ ਤੁਮ੍ਹੇਂ ਅੱਲ੍ਹਾ ਕੋ ਸੌਂਪਾ !
ਰੱਬ ਕੋ ਨ ਬਿਸਾਰੋ ਤੁਮ੍ਹੇਂ ਅੱਲ੍ਹਾ ਕੋ ਸੌਂਪਾ ! ਸਿੱਖੀ ਕੋ ਉਭਾਰੋ ਤੁਮ੍ਹੇਂ ਅੱਲ੍ਹਾ ਕੋ ਸੌਂਪਾ !
ਵਾਹਗੁਰੂ ਅਬ ਜੰਗ ਕੀ ਹਿੰਮਤ ਤੁਮ੍ਹੇਂ ਬਖ਼ਸ਼ੇ ! ਪਯਾਸੇ ਹੋ ਬਹੁਤ ਜਾਮ-ਏ-ਸ਼ਹਾਦਤ ਤੁਮ੍ਹੇਂ ਬਖ਼ਸ਼ੇ !107॥
ਬੇਟਾ, ਹੋ ਤੁਮ ਹੀ ਪੰਥ ਕੇ ਬੇੜੇ ਕੇ ਖ਼ਿਵੱਯਾ । ਸਰ ਭੇਂਟ ਕਰੋ ਤਾਕਿ ਧਰਮ ਕੀ ਚਲੇ ਨੱਯਾ ।
…………………………………………………………………………………
ਖ਼ਵਾਹਿਸ਼ ਹੈ ਤੁਮ੍ਹੇਂ ਤੇਗ਼ ਚਲਾਤੇ ਹੂਏ ਦੇਖੇਂ ! ਹਮ ਆਂਖ ਸੇ ਬਰਛੀ ਤੁਮ੍ਹੇਂ ਖਾਤੇ ਹੂਏ ਦੇਖੇਂ !!108॥
ਗੁਰੂ ਗੋਬਿੰਦ ਸਿੰਘ ਜੀ ਪਾਸੋਂ ਥਾਪੜਾ ਲੈਕੇ ਸਾਹਿਬਜ਼ਾਦਾ ਜੁਝਾਰ ਸਿੰਘ ਮੈਦਾਨੇ ਜੰਗ ਵਿੱਚ ਕਿਸ ਤਰਾਂ ਲੜਦੇ ਹੋਏ ਸ਼ਹਾਦਤ ਪ੍ਰਾਪਤ ਕਰਦੇ ਹਨ, ਉਸ ਖਿਆਲ ਨੂੰ ਅੱਲਾ ਯਾਰ ਖਾਂ, ਇੰਝ ਬਿਆਨ ਕਰਦਾ ਹੈ:-
ਜਬ ਫ਼ਤਹ ਗਜਾ ਕਰ ਗਏ ਜੁਝਾਰ ਥੇ ਰਨ ਮੇਂ ।……………………………………
ਦਸ ਬੀਸ ਕੋ ਜ਼ਖ਼ਮੀ ਕੀਯਾ ਦਸ ਬੀਸ ਕੋ ਮਾਰਾ । ਇਕ ਹਮਲੇ ਮੇਂ ਇਸ ਏਕ ਨੇ ਇਕੀਸ ਕੋ ਮਾਰਾ ।
ਸ਼ਹਜ਼ਾਦੇ ਕੇ ਹਰਬੇ ਸੇ ਸ਼ੁਜਾਅ-ਓ-ਜਰੀ ਹਾਰੇ । ਜੀ-ਦਾਰੋਂ ਕੇ ਜੀ ਛੂਟ ਗਏ, ਸਬ ਕਵੀ ਹਾਰੇ ।
ਮੈਦਾਂ ਮੇਂ ਜਬ ਭਾਈ ਕਾ ਲਾਸ਼ਾ ਨਜ਼ਰ ਆਯਾ । ਘੋੜੇ ਸੇ ਵੁਹ ਮਾਸੂਮ ਦਿਲਾਵਰ ਉਤਰ ਆਯਾ ।
ਸਰ ਗੋਦ ਮੇਂ ਲੇ ਕਰ ਕੇ ਕਹਾ ਭਾਈ ਸੇ ਬੋਲੋ । ਇਸ ਖ਼ਵਾਬ-ਏ-ਗਿਰਾਂ ਸੇ ਕਹੀਂ ਹੁਸ਼ਿਯਾਰ ਤੋ ਹੋ ਲੋ ।
ਹਮ ਕੌਨ ਹੈਂ ਦੇਖੋ ਤੋ ਜ਼ਰਾ ਆਂਖ ਤੋ ਖੋਲ੍ਹੋ । ਸੋਨੇ ਕੀ ਹੀ ਠਾਨੀ ਹੈ ਅਗਰ ਮਿਲ ਕੇ ਤੋ ਸੋ ਲੋ ।
ਭਾਈ ਤੁਮ੍ਹੇਂ ਜਬ ਗੰਜ-ਏ-ਸ਼ਹੀਦਾਂ ਕੀ ਜ਼ਮੀਂ ਹੈ । ਠਾਨੀ ਹੂਈ ਹਮ ਨੇ ਭੀ ਬਸੇਰੇ ਕੀ ਯਹੀਂ ਹੈ ।113॥
ਜੰਗ ਦੇ ਮੈਦਾਨ ਵਿੱਚ ਲੜਦੇ ਹੋਏ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਦੁਸ਼ਮਣ ਦਾ ਇੱਕ ਤੀਰ ਛਾਤੀ ਵਿੱਚ ਲਗਦਾ ਹੈ:-
ਇਤਨੇ ਮੇਂ ਖ਼ਦੰਗ ਆ ਕੇ ਲਗਾ ਹਾਏ ਜਿਗਰ ਮੇਂ ।
ਥਾ ਤੀਰ ਕਲੇਜੇ ਮੇਂ ਯਾ ਕਾਂਟਾ ਗੁਲ-ਏ-ਤਰ ਮੇਂ ।
ਤਿਉਰਾ ਕੇ ਗਿਰਾ ਲਖ਼ਤ-ਏ-ਜਿਗਰ, ਲਖ਼ਤ-ਏ-ਜਿਗਰ ਪਰ।
ਕਯਾ ਗੁਜ਼ਰੀ ਹੈ ਇਸ ਵਕਤ ਕਹੂੰ ਕਯਾ ਮੈਂ ਪਿਦਰ ਪਰ ।114॥
ਪਿਤਾ ਗੁਰੂ ਗੋਬਿੰਦ ਸਿੰਘ ਜੀ ਲ਼ਖਤੇ-ਜ਼ਿਗਰ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਨ :-
ਥੇ ਚਾਹਤੇ ਪੈਵੰਦ ਕਰੇਂ ਖ਼ਾਕ ਕਾ ਸਬ ਕੋ । ਹਾਤਿਫ਼ ਨੇ ਕਹਾ ਕਾਮ ਮੇਂ ਲਾਨਾ ਨ ਗ਼ਜ਼ਬ ਕੋ ।
ਲੜਨਾ ਨਹੀਂ ਮਨਜ਼ੂਰ ਹੈ ਆਜ ਆਪ ਕਾ ਰੱਬ ਕੋ । ਯਿਹ ਸੁਨ ਕੇ ਗੁਰੂ ਭੂਲ ਗਏ ਰੰਜ-ਓ-ਤਅਬ ਕੋ ।
ਕਬਜ਼ੇ ਸੇ ਮਅਨ ਤੇਗ਼ ਕੇ ਫਿਰ ਹਾਥ ਉਠਾਯਾ । ਸਤਿਗੁਰ ਨੇ ਵਹੀਂ ਸਜਦਾ-ਏ-ਸ਼ੁਕਰਾਨਾ ਬਜਾਇਆ ।115॥
ਯਾਕੂਬ ਕੋ ਯੂਸਫ਼ ਕੇ ਬਿਛੜਨੇ ਨੇ ਰੁਲਾਯਾ । ਸਾਬਿਰ ਕੋਈ ਕਮ ਐਸਾ ਰਸੂਲੋਂ ਮੇਂ ਹੈ ਆਯਾ ।
ਕਟਵਾ ਕੇ ਪਿਸਰ ਚਾਰੇ ਇਕ ਆਂਸੂ ਨ ਗਿਰਾਯਾ । ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਯੋਂ ਕਾ ਬੜ੍ਹਾਯਾ ।
…………………………………………… ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਦਿਗਰ ਥਾ ।
ਕਟਵਾ ਦੀਯੇ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਨਾ ਕਰ । ਰੂਹ ਫੂੰਕ ਦੀ ਗੋਬਿੰਦ ਨੇ ਔਲਾਦ ਕਟਾ ਕਰ ।117॥
ਅੰਤ ਵਿੱਚ ਅੱਲਾ ਯਾਰ ਖਾਂ ਜੀ ਚਮਕੋਰ ਦੀ ਦਾਸਤਾਨ ਬਾਰੇ ਅਪਣੀ ਸ਼ਰਧਾ ਭੇਟ ਕਰਦਾ ਲਿਖਦਾ ਹੈ:-
ਛਾਯਾ ਹੂਆ ਦੀਵਾਨ ਪੇ ਅਬ ਗ਼ਮ ਕਾ ਸਮਾਂ ਹੈ। ਬਸ ਖ਼ਤਮ ਸ਼ਹੀਦੋਂ ਕੀ ਸ਼ਹਾਦਤ ਕਾ ਬਯਾਂ ਹੈ ।
ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ । ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ ।
ਦੱਕਨ ਮੇਂ ਦੂਰ ਮਰਕਦ ਹੈ ਹਜ਼ੂਰ ਸਾਹਿਬ ਕਾ, ਪਹੁੰਚਨਾ ਜਿਸ ਜਗਹ ਮੁਸ਼ਕਿਲ ਹੈ ਮੈ-ਨਵਾ ਕੇ ਲੀਯੇ ।
ਭਟਕਤੇ ਫਿਰਤੇ ਹੈਂ ਕਯੋਂ ਹੱਜ ਕਰੇਂ ਯਹਾਂ ਆ ਕਰ, ਯਿਹ ਕਾਬਾ ਪਾਸ ਹੈ ਹਰ ਏਕ ਖਾਲਸਾ ਕੇ ਲੀਯੇ ।
ਯਹਾਂ ਵੁਹ ਲੇਟੇ ਹੈਂ, ਸਤਲੁਜ ਨੇ ਜੋਸ਼ ਮੇਂ ਆ ਕਰ, ਚਰਨ ਹਜ਼ੂਰ ਕੇ ਨਹਰੇਂ ਬਹਾ ਬਹਾ ਕੇ ਲੀਯੇ ।
ਮਿਜ਼ਾਰ ਗੰਜ-ਏ-ਸ਼ਹੀਦਾਂ ਹੈ ਉਨ ਸ਼ਹੀਦੋਂ ਕਾ, ਫ਼ਰਿਸ਼ਤੇ ਜਿਨ ਕੀ ਤਰਸਤੇ ਥੇ ਖ਼ਾਕ-ਏ-ਪਾ ਕੇ ਲੀਯੇ ।
ਉਠਾਏਂ ਆਂਖੋਂ ਸੇ ਆਕਰ ਯਹਾਂ ਕੀ ਮੱਟੀ ਕੋ, ਜੋ ਖ਼ਾਕ ਛਾਨਤੇ ਫਿਰਤੇ ਹੈਂ ਕੀਮੀਯਾ ਕੇ ਲੀਯੇ ।
ਯਿਹ ਹੈ ਵੁਹ ਜਾ ਜਹਾਂ ਚਾਲੀਸ ਤਨ ਸ਼ਹੀਦ ਹੂਏ, ਖ਼ਤਾਬ ਸਰਵਰੀ ਸਿੰਘੋਂ ਨੇ ਸਰ ਕਟਾ ਕੇ ਲੀਯੇ ।
ਦਿਲਾਈ ਪੰਥ ਕੋ ਸਰ-ਬਾਜ਼ੀਓਂ ਨੇ ਸਰਦਾਰੀ, ਬਰਾਇ ਕੌਮ ਯਿਹ ਰੁਤਬੇ ਲਹੂ ਬਹਾ ਕੇ ਲੀਯੇ ।
No comments:
Post a Comment