Saturday, 25 December 2021

‘ਸ਼ਹੀਦਾਨਿ-ਵਫ਼ਾ ’ (ਅੱਲ੍ਹਾ ਯਾਰ ਖ਼ਾਂ ਜੋਗੀ)

ਸ਼ਹੀਦਾਨਿ-ਵਫ਼ਾ   (ਅੱਲ੍ਹਾ ਯਾਰ ਖ਼ਾਂ ਜੋਗੀ)

                ਇਤਿਹਾਸ ਕੌਮ ਦਾ ਸਰਮਾਇਆ ਹੁੰਦਾ ਹੈ, ਜਿਹੜੀਆਂ ਕੌਮਾਂ ਅਪਣਾ ਇਤਿਹਾਸ ਭੁੱਲ ਜਾਂਦੀਆਂ ਹਨ, ਉਹ ਕੋਮਾਂ ਧਰਾਤਲ ਵੱਲ ਚਲੀਆਂ ਜਾਂਦੀਆਂ ਹਨ ਭਾਵ ਛੇਤੀ ਹੀ ਅਪਣਾ ਵਜੂਦ ਖਤਮ ਕਰ ਬੈਠਦੀਆਂ ਹਨ। ਸਿੱਖ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਪਤਾ ਚਲਦਾ ਹੈ ਕਿ ਪੋਹ’ (ਦਸੰਬਰ) ਮਹੀਨਾ ਸ਼ਹਾਦਤਾਂ ਨਾਲ ਭਰਿਆ ਮਹੀਨਾ ਹੈ ਅਤੇ ਅਨੰਦਪੁਰ ਤੋਂ ਲੈਕੇ ਮਾਛੀਵਾੜੇ ਦੇ ਸਫਰ ਤੱਕ ਅਪਣਾ ਨਿਵੇਕਲਾ ਇਤਿਹਾਸ ਸਮੋਈ ਬੈਠਾ ਹੈ।

                ਇਸ ਸਮੇਂ ਦੋਰਾਨ ਗੁਰੂ ਗੋਬਿੰਦ ਸਿੰਘ ਜੀ ਦਾ ਅਨੰਦਪੁਰ ਕਿਲਾ ਛੱਡਣਾ ਅਤੇ ਪਰਿਵਾਰ ਵਿਛੋੜੇ ਦੀ ਦਾਸਤਾਨ, ਗੁਰੂ ਸਾਹਿਬਾਂ ਦੇ ਵੱਡੇ ਫਰਜੰਦਾਂ ਦਾ ਚਮਕੋਰ ਦੀ ਜੰਗ ਵਿੱਚ ਸ਼ਹੀਦ ਹੋਣਾ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਰਹੰਦ ਦੀਆਂ ਨੀਹਾਂ ਵਿੱਚ ਚਿਣਵੇ ਜਾਣਾ, ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਇਲਾਵਾ ਅਨੇਕਾਂ ਮਰਜੀਵੜੇ ਸਿੰਘ ਸੂਰਮੇ/ਬੀਬੀਆਂ ਦਾ ਅਹਿਮ ਯੋਗਦਾਨ ਰਿਹਾ ਹੈ, ਜਿਨ੍ਹਾਂ ਬਾਰੇ ਵੱਖੋ-ਵੱਖ ਇਤਿਹਾਸਕਾਰਾਂ ਨੇ ਇਸ ਸਾਕੇ ਨੂੰ ਕਲਮਬਧ ਕੀਤਾ ਹੈ। ਇਤਿਹਾਸ ਗਵਾਹ ਹੈ ਕਿ ਸਿੰਘਾਂ ਨੇ ਇਤਿਹਾਸ ਲਿਿਖਆ ਨਹੀਂ, ਸਗੋ ਬਣਾਇਆ ਹੈ ਅਤੇ ਸਿੰਘਾਂ ਦੇ ਕਾਰਨਾਮਿਆਂ ਨੂੰ ਗੈਰ ਸਿੱਖ ਇਤਿਹਾਸਕਾਰਾਂ ਨੇ ਬੜੀ ਦਿਆਨਤਦਾਰੀ ਨਾਲ ਲਿਿਖਆ ਹੈ, ਅਜਿਹੇ ਲਿਖਾਰੀਆਂ ਵਿੱਚੋਂ ਇੱਕ ਹਨ, ਅੱਲਾ ਯਾਰ ਖਾਂ ਯੋਗੀਜਿਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਤੋਂ ਮਾਛੀਵਾੜੇ ਦੇ ਸਫਰ ਦੀ ਦਾਸਤਾਨ ਗੰਜਿ-ਏ-ਸ਼ਹੀਦਾਂ ਅਤੇ ਸ਼ਹੀਦਾਨ ਵਫ਼ਾ ਦੇ ਨਾਂ ਹੇਠ ਕਲਮਬਧ ਕੀਤਾ ਹੈ। ਅੱਜ ਦੇ ਇਸ ਲੇਖ ਵਿੱਚ ਅਸੀ ਉਹਨਾਂ ਦੀ ਜ਼ੁਬਾਨੀ ਇਤਿਹਾਸਿਕ ਦਾਸਤਾਨ ਨੂੰ ਪਾਠਕਾਂ ਦੇ ਰੂਬਰੂ ਕਰਨ ਦਾ ਯਤਨ ਕਰ ਰਹੇ ਹਾਂ।

                ਜਦੋਂ ਬਾਈਧਾਰ ਦੇ ਪਹਾੜੀ ਰਾਜਿਆਂ ਨੇ ਮੁਗਲ ਪਠਾਨਾਂ ਨਾਲ ਮਿਲਕੇ ਅਨੰਦਪੁਰ ਤੇ ਹਮਲਾ ਕਰ ਦਿਤਾ ਤੇ ਕਈਂ ਮਹੀਨੇ ਤੋਂ ਦੁਸ਼ਮਣਾਂ ਵਲੋਂ ਪਾਏ ਗਏ ਘੇਰੇ ਦੇ ਬਾਵਜੂਦ ਵੀ ਉਹ ਗੁਰੂ ਸਾਹਿਬਾਂ ਦਾ ਕੋਈ ਬਹੁਤਾ ਨੁਕਸਾਨ ਨਾ ਕਰ ਸਕੇ। ਉਸ ਸਮੇਂ ਦੀ ਵਾਰਤਾ ਨੂੰ ਅੱਲਾ ਯਾਰ ਖਾਂ ਅਪਣੀ ਕਲਮ ਨਾਲ ਇਉਂ ਲਿਖਦਾ ਹੈ:-

ਜਿਸ ਦਮ ਅਨੰਦਪੁਰ ਮੇਂ ਸਤਿਗੁਰ ਮੁਕੀਮ ਥੇ । ਹਮਗਾਹ ਘਰ ਕੇ ਲੋਗ ਥੇ ਔਰ ਕੁਛ ਨਦੀਮ ਥੇ ।

ਚਾਰੋਂ ਤਰਫ਼ ਸੇ ਕਿਲੇ ਕੋ ਘੇਰੇ ਗ਼ਨੀਮ ਥੇ । ਟੋਟੇ ਸੇ ਰਿਜ਼ਕ ਕੇ ਦਿਲ-ਏ-ਸਿੰਘਾਂ ਦੋ-ਨੀਮ ਥੇ ।

ਪਯਾਸੇ ਥੇ ਔਰ ਭੂਖ ਕੀ ਸ਼ਿੱਦਤ ਕਮਾਲ ਥੀ । ਥੀ ਮੁਖ਼ਤਸਰ ਸੀ ਫ਼ੌਜ ਸੋ ਵੁਹ ਭੀ ਨਿਢਾਲ ਥੀ ।1

ਆਦਾ ਕੀ ਫ਼ੌਜ ਕੇ ਨ ਸ਼ੁਮਾਰ-ਓ-ਹਿਸਾਬ ਥੇ । ਸਰਦਾਰ-ਏ-ਫ਼ੌਜ ਏਕ ਨਹੀਂ ਦੋ ਨਵਾਬ ਥੇ ।

ਰਾਜੇ ਕਈ ਪਹਾੜ ਕੇ ਭੀ ਹਮਰਕਾਬ ਥੇ । ਸਿੰਘੋਂ ਸੇ ਬਿਸਤ-ਚੰਦ ਯਿਹ ਸਬ ਸ਼ੈਖ਼-ਓ-ਸ਼ਾਬ ਥੇ ।

ਸਿੱਖੋਂ ਕੀ ਆਰਜ਼ੂ ਥੀ ਕਿ ਲੜ ਕਰ ਸ਼ਹੀਦ ਹੋਂ । ਸਤਗੁਰ ਯਿਹ ਸੋਚਤੇ ਥੇ ਨ ਜ਼ਾਇਅ ਮੁਰੀਦ ਹੋਂ ।2

ਅਖੀਰ ਥੱਕ ਹਾਰ ਕੇ ਔਰੰਗਜ਼ੇਬ ਵਲੋਂ ਗੁਰੂ ਸਾਹਿਬਾਂ ਨੂੰ ਸੁਨੇਹਾ ਦਿੱਤਾ ਗਿਆ :-

ਇਤਨੇ ਮੇਂ ਇਤਲਾਅ ਹੁਈ, ਕਾਸਿਦ ਇਕ ਆਯਾ ਹੈ । ਸਰਹਿੰਦ ਕੇ ਨਵਾਬ ਕਾ ਪੈਗ਼ਾਮ ਲਾਯਾ ਹੈ ।

ਫ਼ਰਮਾਏ ਸਤਗੁਰੂ, ਇਸੇ ਲਾਓ ਹਮਾਰੇ ਪਾਸ ।…………………………………………

ਸਤਗੁਰ ਨੇ ਦੇ ਕੇ ਹੌਸਲਾ ਪੂਛਾ ਯਿਹ ਪਯਾਰ ਸੇ । ਪੈਗ਼ਾਮ ਕਯਾ ਤੂ ਲਾਯਾ ਹੈ ਫ਼ੌਜ-ਏ-ਸ਼ਰਾਰ ਸੇ ।

          ਵਜੀਰ ਖਾਂ ਵਲੋਂ ਭੇਜੇ ਗਏ ਹਰਕਾਰੇ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦੇ ਕਿਹਾ ਕਿ ਆਪ ਜੀ ਤਾਂ ਦੀਨ-ਦੁਨੀ ਦੇ ਪਾਤਸ਼ਾਹ ਹੋ ਅਤੇ ਅਨੰਦਪੁਰ ਸਾਹਿਬ ਛੱਡ ਦੇਵੋਂ ਅਸੀ ਤੁਹਾਨੂੰ ਕੁੱਝ ਨਹੀਂ ਕਹਾਂਗੇ ਤੇ ਹਮਲਾ ਨਾ ਕਰਨ ਦੀ ਕਸਮਾਂ ਖਾਧੀਆਂ।

ਕਹਨੇ ਲਗਾ ਹੁਜ਼ੂਰ ਕਾ ਰੁਤਬਾ ਬੁਲੰਦ ਹੋ । ਨਾਨਕ ਕੀ ਸ਼ਾਨ ਦਸਵੇਂ ਗੁਰੂ ਮੇਂ ਦੁਚੰਦ ਹੋ ।……

ਭੇਜਾ ਹੈ ਮੁਝ ਕੋ ਨਾਜ਼ਿਮ-ਏ-ਸਰਹਿੰਦ ਨੇ ਯਹਾਂ । ਫਰਮਾਨ-ਏ-ਸ਼ਾਹ-ਏ-ਦਿੱਲੀ ਕੇ ਪਾਬੰਦ ਨੇ ਯਹਾਂ ।

ਛੋੜੋ ਅਨੰਦਪੁਰ ਯਿਹ ਸ਼ਾਹੀ ਮਕਾਮ ਹੈ । ਮਖ਼ਦੂਸ ਇਸ ਜਗਹ ਪਿ ਤੁਮ੍ਹਾਰਾ ਕਯਾਮ ਹੈ ।

ਦੁਨੀਯਾ ਕੇ ਹਮ ਤੋ, ਦੀਨ ਕੇ ਤੁਮ ਪਾਤਸ਼ਾਹ ਹੋ । ਆਤਾ ਨਹੀਂ ਯਕੀਂ ਤੁਮ੍ਹੇਂ ਦੁਨੀਯਾ ਕੀ ਚਾਹ ਹੋ ।

ਸਿੰਘੋਂ ਕੋ ਸਾਥ ਲੇ ਕੇ ਯਹਾਂ ਸੇ ਸਿਧਾਰੀਏ । ਵਾਹਿਗੁਰੂ ਕੀ ਫ਼ਤਹ ਕਾ ਨਾਅਰਾ ਪੁਕਾਰੀਏ ।

                ਅੱਲਾ ਯਾਰ ਖਾਂ ਵਜ਼ੀਰ ਖਾਂ ਵਲੋਂ ਭੇਜੀ ਗਈ ਪਤ੍ਰਿਕਾ ਦੇ ਪੜਣ ਤੋਂ ਬਾਅਦ ਦੇ ਗੁਰੂ ਪਾਤਸ਼ਾਹ ਜੀ ਦੇ ਖਿਆਲਾਤ ਨੂੰ ਅਪਣੀ ਕਲਮ ਰਾਹੀ ਇਉਂ ਲਿਖਦਾ ਹੈ :-

ਪੈਗ਼ਾਮ ਸੁਨ ਕੇ ਸਤਿਗੁਰੂ ਖ਼ਾਮੋਸ਼ ਹੋ ਗਏ । ਪੈਦਾ ਤਬੀਅਤੋਂ ਮੇਂ ਮਗਰ ਜੋਸ਼ ਹੋ ਗਏ ।

…………………………………… ਜਾਤੇ ਹੈਂ ਹਮ ਤੋ ਬੋਲੇਂਗੇ ਰੂਪੋਸ਼ ਹੋ ਗਏ ।……

ਲਲਕਾਰੇ ਫ਼ੌਜ ਸੇ ਕਿ ਕਿਲੇ ਸੇ ਨਿਕਲ ਚਲੋ । ਦੁਸ਼ਮਨ ਸੇ ਹੋਸ਼ਯਾਰ ਰਹੋ ਔਰ ਸੰਭਲ ਚਲੋ ।

ਬੇਵਜਹ ਹਮ ਤੋ ਖ਼ੁਦ ਨਹੀਂ ਚਾਹਤੇ ਕਿ ਜੰਗ ਹੋ । ਉਸ ਸੇ ਲੜੇਂਗੇ, ਲੜਨੇ ਕੀ ਜਿਸ ਕੋ ਉਮੰਗ ਹੋ ।

ਮਜਬੂਰ ਹੋ ਗਏ ਤੋ ਲੜਾਈ ਦਿਖਾਏਂਗੇ । ਫਿਰ ਤੇਗ਼-ਏ-ਖ਼ਾਲਸਾ ਕੀ ਸਫ਼ਾਈ ਦਿਖਾਏਂਗੇ ।

                ਇਸ ਤਰਾਂ ਗੁਰੂ ਸਾਹਿਬ ਜੀ ਪਰਿਵਾਰ ਸਹਿਤ ਜਦੋਂ ਅਨੰਦਪੁਰ ਸਾਹਿਬ ਜੀ ਨੂੰ ਛੱਡਦੇ ਹਨ ਤਾਂ ਉਸ ਸਮੇਂ ਬਾਰੇ ਇਉਂ ਜ਼ਿਕਰ ਕਰਦਾ ਹੈ:-

ਤਾਰੋਂ ਕੀ ਛਾਓਂ ਕਿਲੇ ਸੇ ਸਤਿਗੁਰੂ ਰਵਾਂ ਹੂਏ । ਕਸ ਕੇ ਕਮਰ ਸਵਾਰ ਥੇ ਸਾਰੇ ਜਵਾਂ ਹੂਏ ।……

ਚਾਰੋਂ ਪਿਸਰ ਹੁਜ਼ੂਰ ਕੇ ਹਮਰਹ ਸਵਾਰ ਥੇ । ਜ਼ੋਰਾਵਰ ਔਰ ਫ਼ਤਹ, ਅਜੀਤ ਔਰ ਜੁਝਾਰ ਥੇ ।15

ਸਤਿਗੁਰ ਕੀ ਮਾਏਂ ਸਾਥ ਥੀਂ ਸਤਿਗੁਰ ਕੀ ਮਾਂ ਕੇ ਸਾਥ ।……………………………16

                ਅੱਜੇ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਹੀ ਸੀ ਕਿ ਪਿਛੋਂ ਪਹਾੜੀਆਂ ਤੇ ਮੁਗਲਾਂ ਨੇ ਅਪਣੇ ਅਕੀਦੇ ਅਨੁਸਾਰ ਖਾਧੀਆਂ ਕਸਮਾਂ ਨੂੰ ਛਿਕੇ ਟੰਗ ਗੁਰੂ ਸਾਹਿਬਾਂ ਤੇ ਹਮਲਾ ਕਰ ਦਿੱਤਾ।

ਬਦਬਖ਼ਤੋਂ ਨੇ ਜੋ ਵਅਦਾ ਕੀਯਾ ਥਾ ਬਿਸਰ ਗਏ । ਨਾਮਰਦ ਕੌਲ ਕਰਕੇ ਜ਼ਬਾਂ ਸੇ ਮੁਕਰ ਗਏ ।

ਗੋਬਿੰਦ ਸਿੰਘ ਕੇ ਸ਼ੇਰ ਭੀ ਫ਼ੌਰਨ ਬਿਫਰ ਗਏ । ਤਲਵਾਰੇਂ ਸੂਤ ਸੂਤ ਕੇ ਰਨ ਮੇਂ ਉਤਰ ਗਏ ।

ਮੈਦਾਂ ਕੋ ਏਕ ਆਨ ਮੇਂ ਚੌਰੰਗ ਕਰ ਦੀਯਾ । ਰੁਸਤਮ ਭੀ ਆਯਾ ਸਾਮਨੇ ਤੋ ਦੰਗ ਕਰ ਦੀਯਾ ।

                ਇੱਧਰ ਸਿੰਘਾਂ ਨੇ ਵੈਰੀਆਂ ਦੇ ਹਮਲੇ ਦਾ ਕਰਾਰਾ ਜਵਾਬ ਦਿਤਾ ਤੇ ਇਸ ਸਮੇਂ ਗੁਰੂ ਜੀ ਨੇ ਪਰਿਵਾਰ ਤੇ ਸਿੰਘਾਂ ਨਮੂ ਸਰਸਾ ਤੋਂ ਪਾਰ ਕਰਣ ਲਈ ਵਿਉਂਤਬੰਦੀ ਕੀਤੀ ਤੇ ਸਾਹਿਬਜਾਦਾ ਅਜੀਤ ਸਿੰਘ, ਬਚਿੱਤਰ ਸਿੰਘ, ਉਦੈ ਸਿੰਘ ਜਿਹੇ ਬਹਾਦਰ ਜ਼ਰਨੈਲਾਂ ਨੂੰ ਦੁਸ਼ਮਣਾਂ ਦੇ ਹਮਲੇ ਨੂੰ ਰੋਕਣ ਲਈ ਤੈਨਾਤ ਕੀਤਾ। ਇਸ ਸਮੇਂ ਦੇ ਹਮਲੇ ਦੇ ਖਿਆਲਾਤ ਅੱਲਾ ਯਾਰ ਖਾਂ ਅਪਣੀ ਕਲਮ ਨਾਲ ਇਉਂ ਲਿਖਦਾ ਹੈ:-

ਵੁਹ ਦੇਖੋ ਰਨ ਮੇਂ ਤੇਗ਼ ਬਹਾਦੁਰ ਕਾ ਲਾਲ ਹੈ । ਵੁਹ ਦੇਖੋ ਰਨ ਮੇਂ ਸਰਵਰ-ਏ-ਫ਼ੌਜ-ਏ-ਅਕਾਲ ਹੈ ।

ਨਰਗ਼ਾ ਮੇਂ ਆ ਕੇ ਸਤਿਗੁਰੂ ਘਬਰਾਏ ਤਕ ਨਹੀਂ ।……………………………………

ਇਕ ਢਾਲ ਪਿ ਹਜ਼ਾਰੋਂ ਕੇ ਰੋਕੇ ਹਜ਼ਾਰ ਵਾਰ । ਤਲਵਾਰ ਜਬ ਉਠਾਈ ਤੋ ਭਾਗੇ ਕਤਾਰਵਾਰ ।33

ਹਮ ਤੋ ਸਮਝ ਰਹੇ ਥੇ, ਪਕੜ ਲੇਂਗੇ ਆਨ ਮੇਂ । ਸਾਬਿਤ ਹੂਏ ਯਿਹ ਸ਼ੇਰ ਮਗਰ ਇਮਤਿਹਾਨ ਮੇਂ ।34

ਸਤਿਗੁਰੂ ਨੇ ਰਾਜਪੂਤੋਂ ਕੇ ਛੱਕੇ ਛੁੜਾ ਦੀਏ । ਮੁਗ਼ਲੋਂ ਕੇ ਵਲਵਲੇ ਭੀ ਜੋ ਥੇ ਸਬ ਮਿਟਾ ਦੀਏ ।

ਦੁਸ਼ਮਨ ਕੋ ਅਪਨੀ ਤੇਗ਼ ਕੇ ਜੌਹਰ ਦਿਖਾ ਦੀਏ । ਕੁਸ਼ਤੋਂ ਕੇ ਏਕ ਆਨ ਮੇਂ ਪੁਸ਼ਤੇ ਲਗਾ ਦੀਏ ।

ਰਾਜਾ ਜੋ ਚੜ੍ਹ ਕੇ ਆਯੇ ਥੇ ਬਾਹਰ ਪਹਾੜ ਸੇ । ਪਛਤਾ ਰਹੇ ਥੇ ਜੀ ਮੇਂ ਗੁਰੂ ਕੀ ਲਤਾੜ ਸੇ ।35

                ਅੱਲਾ ਯਾਰ ਖਾਂ ਦੀ ਕਲਮ ਅਨੁਸਾਰ ਗੁਰੂ ਜੀ ਤੇ ਸਿੰਘ ਸਿਪਾਹੀਆਂ ਵਲੋਂ ਮਿਲੀ ਕਰਾਰੀ ਹਾਰ ਨੂੰ ਵੇਖਦੇ ਹੋਏ ਪਹਾੜੀਏ ਤੇ ਮੁਗਲ ਪਠਾਨ ਅਪਣੀ ਹਾਰ ਮੰਨ ਪਿਛਾਂਹ ਨੂੰ ਨੱਠਣ ਲੱਗ ਪਏ। ਇਸ ਖਿਯਾਲਾਤ ਨੂੰ ਅੱਲਾ ਯਾਰ ਖਾਂ ਲਿਖਦਾ ਹੈ ਕਿ ਗੁਰੂ ਜੀ ਨੇ ਵੈਰੀਆਂ ਨੂੰ ਲਲਕਾਰ ਕੇ ਕਿਹਾ ਕਿ ਮੈ ਇੱਕਲਾ ਤੇ ਤੁਸੀ 10-12 ਰਾਜੇ ਤੇ ਕਈ ਨਵਾਬ ਹੋ, ਹੁਣ ਪਿੱਛੇ ਨੂੰ ਕਿਉਂ ਹੱਟਦੇ ਹੋ ਸਾਹਮਣੇ ਹੋਕੇ ਮੇਰੇ ਸਿੰਘ ਸਿਪਾਹੀਆਂ ਦਾ ਮੁਕਾਬਲਾ ਕਰੋ, ਮੈ ਸੁਣਿਆਂ ਹੈ ਕਿ ਤੁਹਾਨੂੰ ਅਪਣੇ ਤੀਰਾਂ ਤੇ ਤਰਵਾਰਾਂ ਤੇ ਬਹੁਤ ਨਾਜ਼ ਹੈ ਫਿਰ ਮੈਦਾਨੇ ਜੰਗ ਵਿੱਚ ਆਹਮੋ-ਸਾਹਮਣੇ ਟਾਕਰਾ ਕਰਨ ਤੋਂ ਕਿਉਂ ਡਰਦੇ ਹੋ:-

ਦੇਖਾ ਜੂੰਹੀ ਹੁਜ਼ੂਰ ਨੇ ਦੁਸ਼ਮਨ ਸਿਮਟ ਗਏ । ਬੜ੍ਹਨੇ ਕੀ ਜਗਹ ਖ਼ੌਫ਼ ਸੇ ਨਾਮਰਦ ਹਟ ਗਏ ।

ਘੋੜੇ ਕੋ ਏੜ ਦੇ ਕੇ ਗੁਰੂ ਰਨ ਮੇਂ ਡਟ ਗਏ । ਫ਼ਰਮਾਏ ਬੁਜ਼ਦਿਲੋਂ ਸੇ ਕਿ ਤੁਮ ਕਯੋਂ ਪਲਟ ਗਏ ।

ਅਬ ਆਓ ਰਨ ਮੇਂ ਜੰਗ ਕੇ ਅਰਮਾਂ ਨਿਕਾਲ ਲੋ । ਤੁਮ ਕਰ ਚੁਕੇ ਹੋ, ਵਾਰ ਹਮਾਰਾ ਸੰਭਾਲ ਲੋ ।36

ਆਯੇ ਹੋ ਤੁਮ ਪਹਾੜ ਸੇ ਮੈਦਾਨ-ਏ-ਜੰਗ ਮੇਂ । ਬੱਟਾ ਲਗਾ ਕੇ ਜਾਤੇ ਹੋ ਕਯੋਂ ਨਾਮ-ਓ-ਨੰਗ ਮੇਂ ।

ਸੁਨਤੇ ਹੈਂ ਤੁਮ ਕੋ ਨਾਜ਼ ਹੈ ਤੀਰ-ਓ-ਤੁਫ਼ੰਗ ਮੇਂ । ਹੁਸ਼ਯਾਰ ਸ਼ਹਸਵਾਰ ਹੋ ਮਾਹਿਰ ਖ਼ਦੰਗ ਮੇਂ ।

ਦਸ ਬਾਰਹ ਤੁਮ ਮੇਂ ਰਾਜੇ ਹੈਂ ਦੋ ਇਕ ਨਵਾਬ ਹੈਂ । ਫਿਰ ਹਮ ਸੇ ਜੰਗ ਕਰਨੇ ਮੇਂ ਕਯੋਂ ਇਜਤਿਨਾਬ ਹੈਂ ।37

                ਇਸ ਤਰਾਂ ਸਰਸਾ ਨਦੀ ਤੇ ਕਈਂ ਸਿੱਖ ਸਿਪਾਹੀ ਮੁਗਲਾਂ ਤੇ ਪਹਾੜੀਆਂ ਨਾਲ ਲੜਦੇ ਹੋਏ ਸ਼ਹੀਦੀ ਪਾ ਗਏ ਤੇ ਗੁਰੂ ਗੋਬਿੰਦ ਸਿੰਘ ਜੀ, ਚਾਰੇ ਸਾਹਿਬਜ਼ਾਦੇ, ਮਾਤਾ ਜੀ ਤੇ ਕੁਝ ਕੁ ਸਿਪਾਹੀ ਸਰਸਾ ਪਾਰ ਕਰਨ ਵਿੱਚ ਕਾਮਯਾਬ ਹੋ ਗਏ, ਜਿਹੜੇ ਕਿ 3 ਹਿਸਿਆਂ ਵਿੱਚ ਵੰਡੇ ਗਏ। ਗੁਰੂ ਗੋਬਿੰਦ ਸਿੰਘ ਜੀ ਤੇ ਦੋਵੇਂ ਵੱਡੇ ਸਾਹਿਬਜ਼ਾਦੇ 40 ਕੁ ਸਿੰਘਾਂ ਦੇ ਨਾਲ ਚਮਕੋਰ ਸਾਹਿਬ ਪਹੁੰਚ ਗਏ, ਦੂਜੇ ਪਾਸੇ ਭਾਈ ਮਨੀ ਸਿੰਘ ਜੀ ਦੇ ਨਾਲ ਗੁਰੂ ਕੇ ਮਹਿਲ ਦਿੱਲੀ ਵੱਲ ਨਿਕਲ ਗਏ ਇਸ ਸਾਰੇ ਸਮੇਂ ਨੂੰ ਅਲਾ ਯਾਰ ਖਾਂ ਨੇ ਇਉਂ ਕਲਮਬਧ ਕੀਤਾ ਹੈ:-

ਤਾਰੀਖ਼ ਮੇਂ ਲਿਖਾ ਹੈ ਕਿ ਦਰ-ਜੋਸ਼-ਏ-ਕਾਰਜ਼ਾਰ । ਸਤਿਗੁਰ ਬੜ੍ਹਾਤੇ ਹੀ ਗਏ ਆਗੇ ਕੋ ਰਾਹਵਾਰ ।

ਹਮਰਾਹ ਰਹ ਗਏ ਥੇ ਗ਼ਰਜ਼ ਚੰਦ ਜਾਂ-ਨਿਸਾਰ । ਫ਼ਰਜ਼ੰਦੋਂ ਮੇਂ ਥੇ ਸਾਥ ਅਜੀਤ ਔਰ ਥੇ ਜੁਝਾਰ ।

ਜ਼ੋਰਾਵਰ ਔਰ ਫ਼ਤਹ ਜੋ ਦਾਦੀ ਕੇ ਸਾਥ ਥੇ । ਦਾਯੇਂ ਕੀ ਜਗਹ ਚਲ ਦੀਯੇ ਵੁਹ ਬਾਯੇਂ ਹਾਥ ਥੇ ।42

ਲਖ਼ਤ-ਏ-ਜਿਗਰ ਹੁਜ਼ੂਰ ਕੇ ਜਿਸ ਦਮ ਬਿਛੜ ਗਏ ।… ਮਾਤਾ ਕੇ ਸਾਥ ਚਲ ਦੀਯੇ ਕੁਰਬਾਨ ਹੋਨੇ ਲਾਲ ।

ਹਮ ਨੇ ਭੀ ਇਸ ਮਕਾਮ ਪਿ ਜਾਨਾ ਹੈ ਜਲਦ ਤਰ । ਜਿਸ ਜਗਹ ਤੁਮ ਕੋ ਅਪਨੇ ਕਟਾਨੇ ਪੜੇਂਗੇ ਸਰ ।

ਹੋਂਗੇ ਸ਼ਹੀਦ ਲੜਕੇ ਯਿਹ ਬਾਕੀ ਕੇ ਦੋ ਪਿਸਰ । ਰਹ ਜਾਊਂਗਾ ਅਕੇਲਾ ਮੈਂ ਕਲ ਤਕ ਲੁਟਾ ਕੇ ਘਰ ।

ਪਹਲੇ ਪਿਤਾ ਕਟਾਯਾ ਅਬ ਬੇਟੇ ਕਟਾਊਂਗਾ । ਨਾਨਕ ਕਾ ਬਾਗ਼ ਖ਼ੂਨ-ਏ-ਜਿਗਰ ਸੇ ਖਿਲਾਊਂਗਾ ।45

ਯਿਹ ਕਹਕੇ ਫਿਰ ਹੁਜ਼ੂਰ ਤੋ ਚਮਕੌਰ ਚਲ ਦੀਏ । ਹਾਲਤ ਪਿ ਅਪਨੀ ਕੁਛ ਨ ਕੀਯਾ ਗ਼ੌਰ ਚਲ ਦੀਏ ।

                ਤੀਜੇ ਪਾਸੇ ਦਾਦੀ ਮਾਤਾ ਗੁਜਰੀ ਜੀ ਦੇ ਨਾਲ ਛੋਟੇ ਸਾਹਿਬਜ਼ਾਦੇ ਵਿਛੜ ਕੇ ਕੰਮੋ ਮਾਸ਼ਕੀ ਦੇ ਕੋਲ ਪਹੁੰਚ ਗਏ ਜਿੱਥੋਂ ਗੰਗੂ ਅਪਣੇ ਪਿੰਡ ਸਹੇੜੀ ਲੈ ਗਿਆ।

ਗੰਗੂ ਰਸੋਈਯਾ ਹੈ ਫ਼ਕਤ ਸਾਥ ਰਹ ਗਯਾ । ਲੇ ਦੇ ਕੇ ਰਹਬਰੀ ਕੋ ਯਿਹ ਹੈਯਾਤ ਰਹ ਗਯਾ ।

                ਇਸ ਲੜੀ ਨੂੰ ਅਗਾਂਹ ਤੋਰਦੇ ਹੋਏ ਅੱਲਾ ਯਾਰ ਖਾਂ ਜੀ ਲਿਖਦੇ ਹਨ ਕਿ ਅੱਗੇ ਦੇ ਹਾਲਾਤ ਲਿਖਣਾ ਮੇਰੇ ਵੱਸ ਦੀ ਗਲ ਨਹੀਂ। ਜੇਕਰ ਜਿੰਦਗੀ ਰਹੀ ਤਾਂ ਅੱਗੇ ਦੇ ਹਾਲਾਤ ਲਿੱਖਕੇ ਲਿਆਵਾਂਗਾ।:-

ਜੋ ਕੁਛ ਵਹਾਂ ਪੇ ਗੁਜ਼ਰੀ ਯਿਹ ਲਿਖਨਾ ਮੁਹਾਲ ਹੈ । ਯਿਹ ਮਰਸੀਯਾ ਸੁਨਾਨਾ ਤੁਮ੍ਹੇਂ ਅਗਲੇ ਸਾਲ ਹੈ ।46

ਹੈ ਜ਼ਿੰਦਗੀ ਤੋ ਅਗਲੇ ਬਰਸ ਲਿਖ ਕੇ ਲਾਊਂਗਾ । ਅਰਸ਼ਦ ਸੇ ਬੜ੍ਹ ਕੇ ਮਰਸੀਯਾ ਸਬ ਕੋ ਸੁਨਾਊਂਗਾ ।

ਸਤਿਗੁਰ ਕੇ ਗ਼ਮ ਮੇਂ ਰੋਊਂਗਾ ਤੁਮਕੋ ਰੁਲਾਊਂਗਾ । ਦਰਬਾਰ-ਏ-ਨਾਨਕੀ ਸੇ ਸਿਲਾ ਇਸ ਕਾ ਪਾਊਂਗਾ ।

ਜ਼ੋਰਾਵਰ ਔਰ ਫ਼ਤਹ ਕਾ ਇਸ ਦਮ ਬਯਾਂ ਸੁਨੋ । ਪਹੁੰਚੇ ਬਿਛੜ ਕੇ ਹਾਏ ਕਹਾਂ ਸੇ ਕਹਾਂ ਸੁਨੋ ।47

                ਛੋਟੇ ਸਾਹਿਬਜ਼ਾਦਿਆਂ ਅਪਣੀ ਦਾਦੀ ਮਾਤਾ ਗੁਜਰੀ ਜੀ ਦੇ ਨਾਲ-ਨਾਲ ਚਲ ਰਹੇ ਹਨ ਤੇ ਅਣਪਛਾਤੇ ਰਾਹਾਂ ਤੇ ਜਾਂਦੇ ਹੋਏ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਭਰਾਵਾਂ ਦੀ ਭਾਲ ਕਰਦੇ ਹੋਏ ਦਾਦੀ ਮਾਂ ਤੋਂ ਪੁੱਛਦੇ ਹਨ:-

ਰਸਤੇ ਸੇ ਜਬ ਭਟਕ ਗਏ ਨਨ੍ਹੇ ਸਵਾਰ ਥੇ । ਤਕਤੇ ਪਿਤਾ ਕੋ ਚਾਰੋਂ ਤਰਫ਼ ਬਾਰ ਬਾਰ ਥੇ ।48

ਦਾਦੀ ਸੇ ਬੋਲੇ ਅਪਨੇ ਸਿਪਾਹੀ ਕਿਧਰ ਗਏ । ਦਰਿਯਾ ਪਿ ਹਮ ਕੋ ਛੋੜ ਕੇ ਰਾਹੀ ਕਿਧਰ ਗਏ ।

ਤੜਪਾ ਕੇ ਹਾਇ ਸੂਰਤ-ਏ-ਮਾਹੀ ਕਿਧਰ ਗਏ । ਅੱਬਾ ਭਗਾ ਕੇ ਲਸ਼ਕਰ-ਏ-ਸ਼ਾਹੀ ਕਿਧਰ ਗਏ ।

ਭਾਈ ਭੀ ਹਮ ਕੋ ਭੂਲ ਗਏ ਸ਼ੌਕ-ਏ-ਜੰਗ ਮੇਂ । ਅਪਨਾ ਖ਼ਯਾਲ ਤਕ ਨਹੀਂ ਜ਼ੌਕ-ਏ-ਤੁਫ਼ੰਗ ਮੇਂ ।49

                ਦਾਦੀ ਮਾਂ ਗੁਜਰੀ ਜੀ ਨਾਲ ਸਾਹਿਬਜ਼ਾਦੇ ਗਲਾਂ ਕਰਦੇ ਹਨ ਕਿ ਜਦੋਂ ਵੱਡੇ ਵੀਰ ਆਉਣਗੇ ਤਾਂ ਅਸੀ ਉਹਨਾਂ ਨਾਲ ਗਿਲਾ-ਸ਼ਿਕਵਾ ਕਰਾਂਗੇ, ਉਸ ਸਮੇਂ ਦੇ ਖਿਯਾਲਾਤ ਨੂੰ ਇਉਂ ਬਿਆਨ ਕਰਦੇ ਹਨ :-

ਜਬ ਰਨ ਅਜੀਤ ਜੀਤ ਕੇ ਤਸ਼ਰੀਫ਼ ਲਾਏਂਗੇ । ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ ।

ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ । ਮਾਤਾ ਕਭੀ, ਪਿਤਾ ਕਭੀ ਭਾਈ ਮਨਾਏਂਗੇ ।

ਹਮੇ ਗਲੇ ਲਗਾ ਕੇ ਕਹੇਂਗੇ ਵੁਹ ਬਾਰ ਬਾਰ । ਮਾਨ ਜਾਓ ਲੇਕਿਨ ਹਮ ਨਹੀਂ ਮਾਨੇਂਗੇ ਜ਼ਿਨਹਾਰ ।50

ਇਕਰਾਰ ਲੇਂਗੇ ਸਬ ਸੇ ਭੁਲਾਨਾ ਨਾ ਫਿਰ ਕਭੀ । ਬਾਰ-ਏ-ਦਿਗਰ ਬਿਛੜ ਕੇ ਸਤਾਨਾ ਨਾ ਫਿਰ ਕਭੀ ।

ਹਮ ਕੋ ਅਕੇਲੇ ਛੋੜ ਕੇ ਜਾਨਾ ਨਾ ਫਿਰ ਕਭੀ । ਕਹ ਦੇਤੇ ਹੈਂ ਯੋਂ ਹਮ ਕੋ ਰੁਲਾਨਾ ਨਾ ਫਿਰ ਕਭੀ ।

          ਇਸ ਤਰਾਂ ਮਾਤਾ ਗੁਜਰੀ ਜੀ ਦੇ ਖਿਆਲ ਨੂੰ ਅੱਲਾ ਯਾਰ ਖਾਂ ਇਉਂ ਲਿਖਦੇ ਹਨ:-

ਕਹਤੀ ਥੀਂ ਜੀ ਮੇਂ ਲੇ ਕੇ ਇਨ੍ਹੇਂ ਕਿਸ ਤਰਫ਼ ਕੋ ਜਾਊਂ । ਬੇਟੇ ਕੌ ਔਰ ਬਹੂਓਂ ਕੋ ਯਾਰਬ ਮੈਂ ਕੈਸੇ ਪਾਊਂ ।

ਲਖ਼ਤ-ਏ-ਜਿਗਰ ਕੇ ਲਾਲ ਯਿਹ ਦੋਨੋਂ ਕਹਾਂ ਛੁਪਾਊਂ । ਤੁਰਕੋਂ ਸੇ, ਰਾਜਪੂਤੋਂ ਸੇ ਕਿਉਂ ਕਰ ਇਨ੍ਹੇਂ ਬਚਾਊਂ ।

ਬਿਪਤਾ ਜ਼ੀਅਫ਼ੀਓਂ ਮੇਂ ਯਿਹ ਕਯਾ ਮੁਝ ਪਿ ਪੜ ਗਈ । ਥੀ ਕੌਨ ਸੀ ਘੜੀ ਮੇਂ ਪਿਸਰ ਸੇ ਬਿਛੜ ਗਈ ।

ਦਰਪੇਸ਼ ਅਨਕਰੀਬ ਕੋਈ ਇਮਤਿਹਾਨ ਹੈ । ਖ਼ਤਰੇ ਮੇਂ ਦਿਖ ਰਹੀ ਮੁਝੇ ਬੱਚੋਂ ਕੀ ਜਾਨ ਹੈ ।54

ਪਯਾਰੇ ਪਤੀ ਕੋ ਪਹਲੇ ਹੀ ਮੈਂ ਹੂੰ ਕਟਾ ਚੁਕੀ । ਕੁਦਰਤ ਤਿਰੀ ਹੈ ਸਬਰ ਮਿਰਾ ਆਜ਼ਮਾ ਚੁਕੀ ।57

                ਜਦੋਂ ਗੰਗੂ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੇਕੇ ਅਪਣੇ ਪਿੰਡ ਸਹੇੜੀ ਲਿਆਇਆ ਤਾਂ ਉਸਦੇ ਮਨ ਵਿੱਚ ਲਾਲਚ ਆ ਗਿਆ ਕਿ ਮਾਤਾ ਗੁਜਰੀ ਜੀ ਪਾਸੋਂ ਮੋਹਰਾਂ ਦੀ ਥੈਲੀ ਨੂੰ ਹਥਿਆ ਲਵਾਂ ਤੇ ਬੱਚਿਆਂ ਤੇ ਮਾਤਾ ਨੂੰ ਹਕੂਮਤ ਦੇ ਪੇਸ਼ ਕਰ ਮੂੰਹ-ਮੰਗਿਆ ਇਨਾਮ ਹਾਸਿਲ ਕਰਾਗਾਂ। ਇਸ ਖਿਆਲ ਨੂੰ ਅਲਾ ਯਾਰ ਖਾਂ ਜੀ ਇਉਂ ਬਿਆਨ ਕਰਦੇ ਹਨ:- 

ਮਾਤਾ ਕੇ ਸਾਥ ਡੱਬਾ ਥਾ ਇਕ ਜ਼ੇਵਰਾਤ ਕਾ । ਲਲਚਾ ਜਿਸੇ ਥਾ ਦੇਖ ਕੇ ਜੀ ਬਦ-ਸਿਫ਼ਾਤ ਕਾ ।

ਕਹਤੇ ਹੈਂ ਜਬ ਕਿ ਵਕਤ ਹੁਆ ਆਧੀ ਰਾਤ ਕਾ । ਜੀ ਮੇਂ ਕੀਯਾ ਨ ਖ਼ੌਫ਼ ਕੁਛ ਆਕਾ ਕੀ ਮਾਤ ਕਾ ।

ਮੁਹਰੋਂ ਕਾ ਬਦਰਾ ਔਰ ਵੁਹ ਡੱਬਾ ਉੜਾ ਗਯਾ । ਧੋਖੇ ਸੇ ਬਰਹਮਨ ਵੁਹ ਖ਼ਜ਼ਾਨਾ ਚੁਰਾ ਗਯਾ ।60

ਬਦਜ਼ਾਤ ਬਦ-ਸਿਫ਼ਾਤ ਵੁਹ ਗੰਗੂ ਨਮਕ-ਹਰਾਮ । ਟੁਕੜੋਂ ਕੇ ਸਤਿਗੁਰੂ ਕੇ ਜੋ ਪਲਤਾ ਰਹਾ ਮੁਦਾਮ ।

ਦੁਨੀਯਾ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਯਾ । ਦੁਸ਼ਮਨ ਭੀ ਜੋ ਨ ਕਰਤਾ ਵੁਹ ਯਿਹ ਕਾਮ ਕਰ ਗਯਾ ।

                ਜਦੋਂ ਇਸ ਮੋਹਰਾਂ ਦੀ ਪੋਟਲੀ ਬਾਰੇ ਮਾਤਾ ਜੀ ਨੇ ਗੰਗੂ ਨੂੰ ਪੁਛਿੱਆ ਤਾਂ ਉਸ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਤਾਂ ਹਕੁਮਤ ਤੋਂ ਤੁਹਾਨੂੰ ਬਚਾਉਣਾ ਚਾਹੁੰਦਾ ਹਾਂ ਪਰ ਤੁਸੀ ਮੈਨੂੰ ਚੋਰ ਬਣਾਂਦੇ ਹੋ।

ਜਿਸ ਘਰ ਕਾ ਤੂ ਗ਼ੁਲਾਮ ਥਾ ਉਸ ਸੇ ਦਗ਼ਾ ਕੀਯਾ । ਲਾ ਕਰ ਕੇ ਘਰ ਮੇਂ ਕਾਮ ਯਿਹ ਕਯਾ ਬੇਵਫ਼ਾ ਕੀਯਾ ।

ਮਾਤਾ ਹੂੰ ਕਲਗ਼ੀਧਰ ਕੀ ਤੁਝੇ ਕਯਾ ਖ਼ਬਰ ਨਾ ਥੀ । ਤੇਰੀ ਤਰਹ ਤੋ ਮੁਝਕੋ ਜ਼ਰਾ ਹਿਰਸ-ਏ-ਜ਼ਰ ਨਾ ਥੀ ।63

ਉਪਦੇਸ਼ ਮਾਤ ਗੁਜ਼ਰੀ ਕਾ ਸੁਨਕਰ ਵੁਹ ਬੇ-ਹਯਾ । ਸ਼ਰਮਿੰਦਾ ਹੋਨੇ ਕੀ ਜਗਹ ਚਿੱਲਾਨੇ ਲਗ ਗਯਾ ।

ਬਕਤਾ ਥਾ ਜ਼ੋਰ ਜ਼ੋਰ ਸੇ ਦੇਖੋ ਗ਼ਜ਼ਬ ਹੈ ਕਯਾ । ਤੁਮ ਕੋ ਪਨਾਹ ਦੇਨੇ ਕੀ ਕਯਾ ਥੀ ਯਹੀ ਜਜ਼ਾ ।

ਫ਼ਿਰਤੇ ਹੋ ਜਾਂ ਛੁਪਾਏ ਹੂਏ ਖ਼ੁਦ ਨਵਾਬ ਸੇ । ਕਹਤੇ ਹੋ ਮੁਝ ਕੋ ਚੋਰ ਯਿਹ ਫ਼ਿਰ ਕਿਸ ਹਿਸਾਬ ਸੇ ।65

                ਇਸ ਤਰਾਂ ਨਮਕ ਹਰਾਮ ਗੰਗੂ ਮੋਰਿੰਡਾ ਥਾਣੇ ਵਿੱਚ ਜਾ ਇਨਾਮ ਦੇ ਲਾਲਚ ਵਿੱਚ ਆਕੇ ਗੁਰੂ ਮਾਤਾ ਤੇ ਗੁਰੂ ਪੁਤਰਾਂ ਨੂੰ ਮੋਰਿੰਡੇ ਦੇ ਥਾਣੇਦਾਰ ਨੂੰ ਫੜਵਾ ਦਿੱਤਾ।

ਚੁਪ ਚਾਪ ਘਰ ਸੇ ਚਲ ਦੀਯਾ ਫ਼ਿਰ ਵੁਹ ਨਮਕ ਹਰਾਮ । ਪਹੁੰਚਾ ਵੁਹ ਇਸ ਜਗਹ ਪਿ ਮੋਰਿੰਡਾ ਥਾ ਜਿਸ ਕਾ ਨਾਮ ।

ਰਾਜੋਂ ਸੇ ਔਰ ਨਵਾਬ ਸੇ ਦਿਲਵਾਓ ਗਰ ਇਨਆਮ । ਆਕਾ ਕੀ ਮਾਂ ਕੋ, ਬੇਟੋਂ ਕੋ ਪਕੜਾਊਂ ਲਾਕਲਾਮ ।67

ਬੱਚੇ ਜਿਨ੍ਹੋਂ ਨੇ ਆ ਕੇ ਗਰਿਫ਼ਤਾਰ ਕਰ ਲੀਏ । ਕਾਬੂ ਬਜਬਰ ਬੇਕਸ-ਓ-ਬੇਯਾਰ ਕਰ ਲੀਏ ।

ਕਬਜ਼ੇ ਮੇਂ ਅਪਨੇ ਦੋ ਦੁਰ-ਏ-ਸ਼ਹਵਾਰ ਕਰ ਲੀਏ । ਸਰਹਿੰਦ ਸਾਥ ਚਲਨੇ ਕੋ ਤੈਯਾਰ ਕਰ ਲੀਏ ।

                ਮੋਰਿੰਡੇ ਦੇ ਥਾਣੇਦਾਰ ਨੇ ਗੁਰੂ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਨਵਾਬ ਵਜ਼ੀਰ ਖਾਂ ਦੇ ਕੋਲ ਸਰਹੰਦ ਲੇ ਆਏ, ਜਿੱਥੇ ਨਵਾਬ ਵਜ਼ੀਰ ਖਾਂ ਨੇ ਉੁਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ।

ਪੀਨਸ ਥੀ, ਪਾਲਕੀ ਥੀ ਨਾ ਹੋਦਾ ਅਮਾਰੀ ਥੀ । ਬਦਬਖ਼ਤ ਲਾਏ ਬੈਲ ਕੀ ਗਾੜੀ ਸਵਾਰੀ ਥੀ ।68

ਸਰਹਿੰਦ ਜਾ ਕੇ ਪਹੁੰਚੇ ਹਜ਼ਾਰ ਇਜ਼ਤਿਰਾਬ ਸੇ । ਦੋ-ਚਾਰ, ਹਾਇ ! ਜਬ ਹੂਏ ਜ਼ਾਲਿਮ ਨਵਾਬ ਸੇ ।

ਕਮਬਖ਼ਤ ਦੇਖਤੇ ਹੀ ਯਿਹ ਬੋਲਾ ਇਤਾਬ ਸੇ । ਫ਼ਿਲਹਾਲ ਇਨ ਕੋ ਕੈਦ ਮੇਂ ਰਖੋ ਅਜ਼ਾਬ ਸੇ ।

ਗੁੰਬਦ ਥਾ ਜਿਸ ਮਕਾਂ ਮੇਂ ਮੁਕੱਯਦ ਹੁਜ਼ੂਰ ਥੇ । ਦੋ ਚਾਂਦ ਇਕ ਬੁਰਜ ਮੇਂ ਰਖਤੇ ਜ਼ਹੂਰ ਥੇ ।69

                ਅਗਲੇ ਦਿਨ ਨਵਾਬ ਦੀ ਕਚੈਹਰੀ ਵਿੱਚ ਬਚਿਆਂ ਨੂੰ ਪੇਸ਼ ਕੀਤਾ ਗਿਆ ਜਿੱਥੇ ਦੀਵਾਨ ਸੁੱਚਾ ਨੰਦ ਨੇ ਇਹਨਾਂ ਮਾਸੂਮ ਬਚਿਆਂ ਨੂੰ ਕਤਲ ਕਰਨ ਦੀ ਤਾਕੀਦ ਨਵਾਬ ਵਜ਼ੀਰ ਖਾਂ ਪਾਸ ਕੀਤੀ ਜਿਸ ਦਾ ਜ਼ਿਕਰ ਯੋਗੀਜੀ ਇਉਂ ਕਰਦੇ ਹਨ:-

ਕੈਦ-ਏ-ਬਲਾ ਮੇਂ ਤੀਸਰਾ ਦਿਨ ਥਾ ਜਨਾਬ ਕੋ ।………………………………

………………………………………ਇਸ ਰੋਜ਼ ਸੁੱਚਾਨੰਦ ਯਿਹ ਬੋਲਾ ਨਵਾਬ ਕੋ ।

ਮੰਗਵਾ ਕੇ ਕਲਗ਼ੀਧਰ ਕੇ ਪਿਸਰ ਇੰਤਿਕਾਮ ਲੋ । ਮਾਸੂਮ ਇਨ੍ਹੇਂ ਸਮਝ ਕੇ ਦਯਾ ਸੇ ਨਾ ਕਾਮ ਲੋ ।70

ਬੋਲਾ ਵੁਹ ਸੁੱਚਾਨੰਦ ਸੇ ਲੋ ਆ ਇਨ੍ਹੇਂ ਸ਼ਿਤਾਬ । ਚਰਕੋਂ ਸੇ ਸਤਿਗੁਰੂ ਕੇ ਜਿਗਰ ਹੈ ਮਿਰਾ ਕਬਾਬ ।

ਦੁਸ਼ਮਨ ਕੇ ਬੱਚੇ ਕਤਲ ਕਰੂੰਗਾ ਜ਼ਰੂਰ ਮੈਂ । ਕਹਨੇ ਪਿ ਤੇਰੇ ਆਜ ਚਲੂੰਗਾ ਜ਼ਰੂਰ ਮੈਂ ।71

                ਨਵਾਬ ਦੇ ਹੁਕਮ ਨਾਲ ਸਿਪਾਹੀ ਠੰਡੇ ਬੁਰਜ ਵਿੱਚੋਂ ਦੋਹਾਂ ਮਾਸੂਮ ਜਿੰਦੜੀਆਂ ਨੂੰ ਲੈਣ ਲਈ ਆਏ। ਅੱਜ ਮਾਤਾ ਗੁਜਰੀ ਜੀ ਨੂੰ ਅੰਦੇਸ਼ਾ ਸੀ ਕਿ ਅੱਜ ਤੋਂ ਬਾਅਦ ਸ਼ਾਇਦ ਹੀ ਦੁਬਾਰਾ ਇਹਨਾਂ ਲਾਲਾਂ ਦਾ ਮੂੰਹ ਵੇਖਣਾ ਨਸੀਬ ਹੋਵੇ। ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਸਿੱਖੀ ਵਿੱਚ ਪਰਪੱਕ ਰਹਿਣ ਤੇ ਦ੍ਰਿੜਤਾ ਨਾਲ ਸਚਾਈ ਤੇ ਟਿਕੇ ਰਹਿਣ ਦਾ ਉਪਦੇਸ਼ ਦਿਤਾ। ਅਲਾ ਯਾਰ ਖਾਂ ਨੇ ਦਾਦੀ ਮਾਂ ਤੋਂ ਵਿਛੜ ਰਹੇ ਪੋਤਰਿਆਂ ਦੇ ਸਮੇਂ ਦੇ ਵਿਛੋੜੇ ਨੂੰ ਇੰਝ ਲਿਖਦਾ ਹੈ:-

ਬੱਚੋਂ ਕੋ ਲੇਨੇ ਆਏ ਗ਼ਰਜ ਚੰਦ ਬੇਹਯਾ । ਸਰਦਾਰ ਇਨ ਕਾ ਕਹਤੇ ਹੈਂ ਕਿ ਸੁੱਚਾਨੰਦ ਥਾ ।

ਮਾਤਾ ਨੇ ਦੇਖ ਕਰ ਕਹਾ, *ਹੈ ਹੈ ਗਜਬ ਹੁਆ । ਬਸ ਆਨ ਪਹੁੰਚਾ ਸਰ ਪਿ ਹੈ ਮੌਕਾ ਜੁਦਾਈ ਕਾ ।

ਦੇਖੂੰਗੀ ਉਮਰ ਭਰ ਕੋ ਨਾ ਯਿਹ ਪਯਾਰੀ ਸੂਰਤੇਂ । ਮੱਟੀ ਮੇਂ ਮਿਲਨੇ ਵਾਲੀ ਹੈਂ ਮੈਂ ਵਾਰੀ ਸੂਰਤੇਂ ।72

*ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ । ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ ।

*ਬੇਟੇ ਸੇ ਪਹਲੇ ਬਿਛੜੀ ਥੀ ਤੁਮ ਭੀ ਬਿਛੜ ਚਲੇ । ਬਿਗੜੇ ਹੂਏ ਨਸੀਬ ਜ਼ਿਆਦਾ ਬਿਗੜ ਚਲੇ ।

ਬੇਰਹਮ ਦੁਸ਼ਮਨੋਂ ਕੇ ਤੁਮ ਹਾਥੋਂ ਮੇਂ ਪੜ ਚਲੇ । ਜ਼ੰਜੀਰ-ਏ-ਗ਼ਮ ਮੇਂ ਮੁਝ ਕੋ ਯਹਾਂ ਪਰ ਜਕੜ ਚਲੇ ।

ਫ਼ਰਮਾਏ ਦਸਤ ਬਸਤਾ ਵੁਹ ਦੋਨੋਂ ਗੁਰੂ ਕੇ ਲਾਲ ।……ਵਾਹਿਗੁਰੂ ਸੇ ਜਾਨ ਪਯਾਰੀ ਨਹੀਂ ਹਮੇਂ ।

ਭਾਤੀ ਯਿਹ ਆਹ-ਓ-ਜ਼ਾਰੀ ਤੁਮ੍ਹਾਰੀ ਨਹੀਂ ਹਮੇਂ ।76

                ਅਤੇ ਫਿਰ ਪੋਤਿਆਂ ਵਲੋਂ ਮਾਤਾ ਜੀ ਨਾਲ ਹੋਏ ਵਾਰਤਾਲਾਪ ਨੂੰ ਇਸ ਢੰਗ ਨਾਲ ਪੇਸ਼ ਕਰਦੇ ਹਨ:-

ਰੁਖ਼ਸਤ ਦੋ ਅਬ ਖ਼ੁਸ਼ੀ ਸੇ ਕਿ ਜਾਨੇਂ ਫ਼ਿਦਾ ਕਰੇਂ । ਦੁਨੀਯਾ ਸੇ ਜਬ-ਓ-ਜ਼ੋਰ ਕਾ ਹਮ ਖ਼ਾਤਮਾ ਕਰੇਂ ।

ਹਾਸਿਲ ਸਿਰੋਂ ਕੋ ਦੇ ਕੇ ਖ਼ੁਦਾ ਕੀ ਰਜ਼ਾ ਕਰੇਂ । ਨਾਮ ਅਪਨੇ ਬਾਪ ਦਾਦੇ ਕਾ ਮਰ ਕਰ ਸਿਵਾ ਕਰੇਂ ।

ਗਿਰਯਾ ਕੋ ਜ਼ਬਤ ਕਰ ਕੇ ਬਹੁਤ ਆਲੀ-ਸ਼ਾਨ ਨੇ । ‘ਵਾਰੀ ਗਈ ਲੋ ਜਾਓ’ ਕਹਾ ਦਾਦੀ ਜਾਨ ਨੇ ।77

ਤਸਲੀਮ ਕਰ ਕੇ ਦਾਦੀ ਸੇ ਬੱਚੇ ਜੁਦਾ ਹੂਏ । ਦਰਬਾਰ ਮੇਂ ਨਵਾਬ ਕੇ ਦਾਖ਼ਿਲ ਵੁਹ ਆ ਹੂਏ ।78

                ਜਦੋਂ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੀ ਕਚੈਹਰੀ ਵਿੱਚ ਪੇਸ਼ ਕੀਤਾ ਤਾਂ ਉਹਨਾਂ ਅਨੇਕ ਲਾਲਚ/ਡਰਾਵੇ ਦਿਤੇ ਕਿ ਤੁਸੀ ਇਸਲਾਮ ਕਬੂਲ ਕਰ ਲਵੋਂ ਤੁਹਾਨੂੰ ਛੱਡ ਦਿਤਾ ਜਾਵੇਗਾ:-

ਨਾਜ਼ਿਮ ਕੀ ਬਾਤ ਬਾਤ ਪੇ ਰੁਕਨੇ ਲਗੀ ਜ਼ਬਾਂ । ਖ਼ੁਦ ਕੋ ਸੰਭਾਲ ਕਰ ਕੇ ਵੁਹ ਕਹਨੇ ਲਗਾ ਕਿ ਹਾਂ ।

ਖ਼ਾਹਾਂ ਹੋ ਮੌਤ ਕਿ ਯਾ ਤੁਮ੍ਹੇਂ ਚਾਹੀਯੇ ਅਮਾਂ । ਬਤਲਾਓ ਸਾਫ਼ ਸਾਫ਼ ਅਬ ਐ ਆਲੀ-ਖ਼ਾਨਦਾਂ ।

ਇਸ ਦਮ ਕਰੋ ਕਬੂਲ ਅਗਰ ਸ਼ਾਹ ਕੇ ਦੀਨ ਕੋ । ਫ਼ਿਰ ਆਸਮਾਂ ਬਨਾ ਦੂੰ ਤੁਮ੍ਹਾਰੀ ਜ਼ਮੀਨ ਕੋ ।80

                ਵਜੀਰ ਖਾਂ ਦੀ ਗੱਲ ਸੁਣ ਸਾਹਿਬਜ਼ਾਦਿਆਂ ਨੇ ਇਉਂ ਜ਼ਵਾਬ ਦਿੱਤਾ:-

ਸਤਿਗੁਰ ਕੇ ਲਾਡਲੋਂ ਨੇ ਦੀਯਾ ਰੁਅਬ ਸੇ ਜਵਾਬ । ਆਤੀ ਨਹੀਂ ਸ਼ਰਮ ਹੈ ਜ਼ਰਾ ਤੁਝ ਕੋ ਐ ਨਵਾਬ ।

ਦੁਨੀਯਾ ਕੇ ਪੀਛੇ ਕਰਤਾ ਹੈ ਕਯੋਂ ਦੀਨ ਕੋ ਖ਼ਰਾਬ । ਕਿਸ ਜਾ ਲਿਖਾ ਹੈ ਜ਼ੁਲਮ, ਦਿਖਾ ਤੋ ਹਮੇਂ ਕਿਤਾਬ ।

ਤਾਲੀਮ ਜ਼ੋਰ ਕੀ ਕਹੀਂ ਕੁਰਆਨ ਮੇਂ ਨਹੀਂ । ਖ਼ੂਬੀ ਤੁਮ੍ਹਾਰੇ ਸ਼ਾਹ ਕੇ ਈਮਾਨ ਮੇਂ ਨਹੀਂ ।81

ਸਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ । ਡਰਤਾ ਨਹੀਂ ਅਕਾਲ ਸ਼ਹਨਸ਼ਹ ਕੀ ਸ਼ਾਨ ਸੇ।

ਉਪਦੇਸ਼ ਹਮਾਰਾ ਸੁਨ ਲੋ ਜ਼ਰਾ ਦਿਲ ਕੇ ਕਾਨ ਸੇ । ਹਮ ਕਹ ਰਹੇ ਹੈਂ ਤੁਮ ਕੋ ਖ਼ੁਦਾ ਕੀ ਜ਼ਬਾਨ ਸੇ।

ਬਾਜ਼ ਆਉ ਸ਼ਰ ਸੇ ਹਿੰਦੂ-ਓ-ਮੁਸਲਿਮ ਹੋ ਕੋਈ ਹੋ । ਪੰਡਿਤ ਹੋ, ਮੌਲਵੀ ਹੋ ਯਾ ਆਲਿਮ ਹੋ ਕੋਈ ਹੋ।97

……………………………………………………………………………………………

ਭਾਤਾ ਕਿਸੀ ਕੇ ਦਿਲ ਕੋ ਦੁਖਾਨਾ ਨਹੀਂ ਹਮੇਂ । ਲੜ ਭਿੜ ਕੇ ਜਮ੍ਹਾ ਕਰਨਾ ਖ਼ਜ਼ਾਨਾ ਨਹੀਂ ਹਮੇਂ ।

ਸ਼ਾਹੀ ਹੈਂ ਅਪਨੇ ਠਾਠ ਮਗਰ ਯੋਂ ਫ਼ਕੀਰ ਹੈਂ । ਨਾਨਕ ਕੀ ਤਰਹ ਹਿੰਦੂ-ਓ-ਮੁਸਲਿਮ ਕੇ ਪੀਰ ਹੈਂ ।98

                ਜਦੋਂ ਸਾਹਿਬਜ਼ਾਦਿਆਂ ਨੇ ਖਰੀਆਂ-ਖਰੀਆਂ ਗਲਾਂ ਕਚਹਿਰੀ ਵਿੱਚ ਕਹੀਆਂ ਤਾਂ ਸਾਰੇ ਤਮਾਸ਼ਬੀਨ ਸਮੇਤ ਨਵਾਬ, ਮੋਲਵੀ ਹੱਕੇ-ਬੱਕੇ ਰਹਿ ਗਏ ਤੇ ਅਪਣੇ ਕੀਤੇ ਦਾ ਮਨ ਅੰਦਰ ਪਛਤਾਵਾ ਕਰਨ ਲੱਗੇ ਕਿ ਦੀਵਾਨ ਸੁੱਚਾ ਨੰਦ ਨੇ ਨਵਾਬ ਵਜ਼ੀਰ ਖਾਂ ਨੂੰ ਕਿਹਾ ਕਿ ਸੱਪ ਦੇ ਬੱਚੇ ਸੱਪ ਹੀ ਹੁੰਦੇ ਹਨ, ਇਹਨਾਂ ਦਾ ਸਿਰ ਫਿਹ ਦੇਨਾ ਚਾਹੀਦਾ ਹੈ। ਇਸ ਵਾਰਤਾ ਨੂੰ ਅੱਲਾ ਯਾਰ ਖਾਂ ਇਉਂ ਬਿਆਨ ਕਰਦੇ ਹਨ:-

ਇਤਨੇ ਮੇਂ ਸੁੱਚਾ ਨੰਦ ਵੁਹ ਦੀਵਾਨ-ਏ-ਨਾਬਕਾਰ । ਝੁੰਝਲਾ ਕੇ ਬੋਲਾ ਹਾਇ ਵੁਹ ਸ਼ੈਤਾਨ-ਏ-ਨਾਬਕਾਰ ।99

ਕਯਾ ਖ਼ੂਬ ਹੈ ਨਵਾਬ ਭੀ ਬਾਤੋਂ ਮੇਂ ਆ ਗਏ ।………………………………………………

ਤਕਦੀਰ ਫਿਰ ਗਈ ਹੈ ਤੋ ਕੁਛ ਅਪਨਾ ਬਸ ਨਹੀਂ । ਇਨ ਪਰ ਦੁਹਾਈ ਰਾਮ ਕੀ ਖਾਨਾ ਤਰਸ ਨਹੀਂ ।101

ਮਨਜ਼ੂਰ ਜਬ ਕਿ ਸਾਂਪ ਕਾ ਸਰ ਭੀ ਹੈ ਤੋੜਨਾ । ਬੇਜਾ ਹੈ ਫਿਰ ਤੋ ਬੱਚਾ-ਏ-ਅਫਈ ਕੋ ਛੋੜਨਾ ।

ਦਸਵੇਂ ਗੁਰੂ ਕਾ ਹੈ ਜੋ ਖ਼ਜ਼ਾਨਾ ਬਟੋਰਨਾ । ਬੱਚੇ ਕੀ ਪਹਲੇ ਬਾਪ ਸੇ ਗਰਦਨ ਮਰੋੜਨਾ ।

ਨਾਜ਼ਿਮ ਥਾ ਇਸ ਲਯੀਨ ਕੀ ਬਾਤੋਂ ਮੇਂ ਆ ਗਯਾ । ਬੇਮਿਹਰ ਬੇਧਰਮ ਕੀ ਥਾ ਘਾਤੋਂ ਮੇਂ ਆ ਗਯਾ ।103

                ਵਜ਼ੀਰ ਖਾਂ ਨੇ ਫਿਰ ਸਾਹਿਬਜ਼ਾਦਿਆ ਵੱਲ ਵੇਖਿਆ ਤੇ ਨਾਲ ਖੜੇ ਸ਼ੇਰ ਮੁਹੰਮਦ ਖਾਂ ਨੂੰ ਕਿਹਾ ਕਿ ਤੁਹਾਡੇ ਭਰਾਵਾਂ ਨੂੰ (ਗੁਰੂ) ਗੋਬਿੰਦ ਸਿੰਘ ਨੇ ਮਾਰਿਆ ਹੈ, (ਗੁਰੂ) ਗੋਬਿੰਦ ਸਿੰਘ ਤੋਂ ਬਦਲਾ ਲੈਣ ਦਾ ਇਹ ਵਧੀਆ ਮੋਕਾ ਹੈ, ਇਹਨਾਂ ਨੂੰ ਸਜ਼ਾ ਦੇਕੇ ਤੁਸੀ ਅਪਣੇ ਭਰਾਵਾਂ ਦਾ ਬਦਲਾ ਲੇ ਸਕਦੇ ਹੋ,

ਦੋ ਭਾਈ ਸ਼ੇਰ ਖ਼ਾਨ-ਓ-ਖ਼ਿਜ਼ਰ ਖ਼ਾਂ ਪਠਾਨ ਥੇ । ਮਲੇਰ-ਕੋਟਲਾ ਕੇ ਜੋ ਮਸ਼ਹੂਰ ਖ਼ਾਨ ਥੇ ।

ਨਾਜ਼ਿਮ ਨੇ, ਸੁੱਚਾ ਨੰਦ ਨੇ ਉਨ ਸੇ ਕਹਾ ਕਿ ਲੋ । ਬਦਲਾ ਪਿਦਰ ਕਾ ਇਨ ਕੇ ਲਹੂ ਕੋ ਬਹਾ ਕੇ ਲੋ ।104

                ਪਰ ਸ਼ੇਰ ਮੁਹੰਮਦ ਖਾਂ ਨੇ ਵਜ਼ੀਰ ਖਾਂ ਨੂੰ ਜਿਹੜਾ ਜਵਾਬ ਦਿਤਾ, ਉਸ ਖਿਯਾਲਾਤ ਨੂੰ ਅਲਾ ਯਾਰ ਖਾਂ ਇਉਂ ਬਿਆਨ ਕਰਦੇ ਹਨ:-

ਕਹਨੇ ਲਗੇ ਵੁਹ ਤੁਮ ਤੋ ਨਿਹਾਯਤ ਜ਼ਲੀਲ ਹੋ । ਨਾਮਰਦੀ ਕੀ ਬਤਾਤੇ ਜਰੀ ਕੋ ਸਬੀਲ ਹੋ ।

ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ । ਮਹਫ਼ੂਸ ਰੱਖੇ ਹਮ ਕੋ ਖ਼ੁਦਾ ਐਸੇ ਪਾਪ ਸੇ ।105

                ਸ਼ੇਰ ਮੁਹੰਮਦ ਖਾਂ ਦੀ ਗਲ ਸੁਣ ਨਵਾਬ ਵਜ਼ੀਰ ਖਾਂ ਨੇ ਜੱਲਾਦਾ ਨੂੰ ਹੁਕਮ ਦਿਤਾ ਕਿ ਇਹਨਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿਤਾ ਜਾਵੇ:-

ਝਾੜੂ ਸਾ ਖਾ ਕੇ ਦੋਨੋਂ ਸ਼ਰਮਸਾਰ ਹੋ ਗਏ । ਜੱਲਾਦ ਸਾਰੇ ਕਤਲ ਸੇ ਬੇਜ਼ਾਰ ਹੋ ਗਏ ।

ਜ਼ਯਾਦਾ ਦਲੇਰ ਫਿਰ ਸਿਤਮ-ਆਜ਼ਾਰ ਹੋ ਗਏ । ਦੀਵਾਰ ਮੇਂ ਚੁਨਨੇ ਕੋ ਤੈਯਾਰ ਹੋ ਗਏ ।

ਈਂਟੇਂ ਮੰਗਾਈ ਚੂਨਾ ਭੀ ਫ਼ੌਰਨ ਬਹਮ ਕੀਯਾ । ਯਾਰਾ ਨਹੀਂ ਬਯਾਨ ਕਾ ਫਿਰ ਜੋ ਸਿਤਮ ਕੀਯਾ ।106

                ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆਂ ਜਾਣ ਲੱਗਾ ਉਸ ਸਮੇਂ ਸਾਹਿਬਜ਼ਾਦਿਆ ਦੀ ਚੜਦੀਕਲਾ ਦਾ ਹਾਲ ਯੋਗੀ ਜੀ ਇਉਂ ਵਰਨਣ ਕਰਦੇ ਹਨ:-

ਹਾਥੋਂ ਮੇਂ ਹਾਥ ਡਾਲ ਕੇ ਦੋਨੋਂ ਵਹ ਨੌਨਿਹਾਲ । ਕਹਤੇ ਹੁਏ ਜ਼ਬਾਂ ਸੇ ਬੜ੍ਹੇ ਸਤਿ ਸ੍ਰੀ ਅਕਾਲ ।

ਚਿਹਰੋਂ ਪਿ ਗ਼ਮ ਕਾ ਨਾਮ ਨਾ ਥਾ ਔਰ ਨਾ ਥਾ ਮਲਾਲ । ਜਾ ਠਹਰੇ ਸਰ ਪਿ ਮੌਤ ਕੇ ਫਿਰ ਭੀ ਨਾ ਥਾ ਖ਼ਯਾਲ ।

………………………………………………………………………………………………

ਹਮ ਜਾਨ ਦੇ ਕੇ ਔਰੌਂ ਕੀ ਜਾਨੇਂ ਬਚਾ ਚਲੇ । ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪਰ ਉਠਾ ਚਲੇ ।

ਗੁਰਿਆਈ ਕਾ ਹੈਂ ਕਿੱਸਾ ਜਹਾਂ ਮੇਂ ਬਨਾ ਚਲੇ । ਸਿੰਘੋਂ ਕੀ ਸਲਤਨਤ ਕਾ ਹੈਂ ਪੌਦਾ ਲਗਾ ਚਲੇ ।

ਗੱਦੀ ਸੇ ਤਾਜ-ਓ-ਤਖ਼ਤ ਬਸ ਅਬ ਕੌਮ ਪਾਏਗੀ । ਦੁਨੀਯਾ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ ।110

                1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਥਾਪੇ ਗਏ ਸਿੱਖ ਕੋਮ ਦੇ ਪਹਿਲੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਿੰਘਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਉਸ ਸਮੇਂ ਘਮਸਾਨ ਲੜਾਈ ਵਿੱਚ ਸਿੱਖ ਸਿਪਾਹੀਆਂ ਨੇ ਮੁਗਲ ਹਕੂਮਤ ਨੂੰ ਮਲੀਆਮੇਟ ਕਰ ਦਿਤਾ ਤੇ ਗੁਰੂ ਦੋਖੀਆਂ ਨੂੰ ਭਾਰੀ ਸਜਾ ਦਿੱਤੀ ਉਸ ਸਮੇਂ ਦਾ ਹਵਾਲਾ ਦਿੰਦੇ ਅੱਲਾ ਯਾਰ ਖਾਂ ਅਪਣੀ ਰਚਨਾ ਸ਼ਹੀਦਾਨਿ ਵਫ਼ਾ ਵਿੱਚ ਇਉਂ ਲਿਖਦੇ ਹਨ :-

ਜੋਗੀ ਜੀ ਇਸ ਕੇ ਬਾਦ ਹੂਈ ਥੋੜੀ ਦੇਰ ਥੀ । ਬਸਤੀ ਸਰਹਿੰਦ ਸ਼ਹਰ ਕੀ ਈਂਟੋਂ ਕਾ ਢੇਰ ਥੀ ।

 


No comments:

4 ਸਾਹਿਬਜਾਦੇ

ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖ ਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆ...