ਪ੍ਰਸ਼ਨ 132. ਹਿੰਦੂਆਂ ਦਾ ਪ੍ਰਸਿੱਧ ਤੀਰਥ ‘ਹਰਿਦੁਆਰ’ ਕਿਸ ਨਦੀ ਦੇ ਕੰਢੇ 'ਤੇ ਹੈ ?
ਉਤਰ : ਗੰਗਾ ਨਦੀ ਦੇ ਕੰਢੇ।
ਪ੍ਰਸ਼ਨ 133. ਜਦੋਂ ਗੁਰੂ ਨਾਨਕ ਸਾਹਿਬ ਜੀ ਹਰਿਦੁਆਰ ਪਹੁੰਚੇ ਤਾਂ ਉੱਥੇ ਕਿਹੜਾ ਮੇਲਾ ਲੱਗਿਆ ਹੋਇਆ ਸੀ?
ਉਤਰ : ਵਿਸਾਖੀ ਦਾ।
ਉੱਤਰ : ਚੜ੍ਹਦੇ ਪਾਸੇ (ਪੂਰਬ) ਵੱਲ।
ਉਤਰ : ਲੋਕਾਂ ਨੇ ਗੁਰੂ ਜੀ ਨੂੰ ਦਸਿਆ ਕਿ 'ਅਸੀ ਚੜਦੇ
ਪਾਸੇ ਵੱਲ ਆਪਣੇ ਵੱਡੇ ਵਡੇਰਿਆਂ ਦੇ ਨਮਿੱਤ ਪਾਣੀ ਦੇ ਰਹੇ ਹਾਂ।
ਪ੍ਰਸ਼ਨ 136. ਗੁਰੂ ਨਾਨਕ ਸਾਹਿਬ ਜੀ ਨੇ ਕਿਹੜੇ ਪਾਸੇ ਵੱਲ ਪਾਣੀ ਸੁੱਟਣਾ ਸ਼ੁਰੂ ਕੀਤਾ ?
ਉੱਤਰ : ਲਹਿੰਦੇ ਪਾਸੇ (ਪਛੱਮ) ਵੱਲ
ਪ੍ਰਸ਼ਨ 137. ਗੁਰੂ ਜੀ ਵਲੋਂ ਲਹਿੰਦੇ ਪਾਸੇ ਵੱਲ ਪਾਣੀ ਸੁੱਟਦਾ ਵੇਖ ਲੋਕਾਂ ਨੇ ਗੁਰੂ ਜੀ ਤੋਂ ਕੀ ਪੁੱਛਿਆ ?
ਉਤਰ: ਕੁੱਝ ਲੋਕੀਂ ਗੁਰੂ ਜੀ ਨੂੰ ਲਹਿੰਦੇ ਵੱਲ ਪਾਣੀ
ਸੁਟਦਾ ਵੇਖ ਹੱਸ ਰਹੇ ਸਨ ਅਤੇ ਕੁਝ ਲੋਕ ਹੈਰਾਨ ਸਨ ਕਿ ਗੁਰੂ ਨਾਨਕ ਸਾਹਿਬ ਅਜਿਹਾ ਵਰਤਾਉ ਕਿਉਂ ਕਰ
ਰਹੇ ਹਨ। ਅਜਿਹਾ ਵੇਖ ਉਹਨਾਂ ਗੁਰੂ ਜੀ ਤੋਂ ਪੁਛਿਆ ਕਿ ਤੁਸੀ ਲਹਿੰਦੇ ਵੱਲ ਪਾਣੀ ਕਿਉਂ ਸੁੱਟ ਰਹੇ ਹੋ।
ਪ੍ਰਸ਼ਨ 138. ਲੋਕਾਂ ਵਲੋਂ ਸਵਾਲ ਕਰਨ ਤੇ ਗੁਰੂ ਜੀ ਨੇ ਲੋਕਾਂ ਨੂੰ ਕੀ ਕਿਹਾ ?
ਉਤਰ : ਗੁਰੂ ਜੀ ਨੇ ਲੋਕਾਂ ਨੂੰ ਕਿਹਾ, ‘ਮੇਰੀ ਖੇਤੀ ਤਲਵੰਡੀ ਵਿਚ ਸੁੱਕ ਰਹੀ ਹੈ। ਉਹ ਇੱਥੋਂ
ਕੇਵਲ ਸਾਢੇ ਤਿੰਨ ਸੌ ਮੀਲ ਦੀ ਵਿੱਥ 'ਤੇ ਹੈ। ਮੈਂ ਉਸਨੂੰ ਪਾਣੀ ਦੇ ਰਿਹਾ ਹਾਂ।’
ਪ੍ਰਸ਼ਨ 139. ਗੁਰੂ ਜੀ ਦਾ ਜਵਾਬ ਸੁਣ ਕੇ ਲੋਕਾਂ ਨੇ ਗੁਰੂ ਜੀ ਨੂੰ ਕੀ ਕਿਹਾ ?
ਉਤਰ: ਲੋਕਾਂ ਨੇ ਗੁਰੂ ਜੀ ਨੂੰ ਕਿਹਾ ਕਿ ਤੁਹਾਡੇ ਵਲੋਂ
ਸੁੱਟਿਆ ਗਿਆ ਪਾਣੀ ਸਾਢੇ ਤਿੰਨ ਸੋ ਮੀਲ ਦੂਰ ਕਿੰਵੇ ਪਹੁੰਚ ਸਕਦਾ ਹੈ।
ਪ੍ਰਸ਼ਨ 140. ਗੁਰੂ ਜੀ ਨੇ ਚੜ੍ਹਦੇ ਪਾਸੇ ਵੱਲ ਪਾਣੀ ਸੁੱਟਣ ਵਾਲੇ ਲੋਕਾਂ ਨੂੰ ਕੀ ਸਮਝਾਇਆ ?
ਉੱਤਰ: ਗੁਰੂ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਜੇਕਰ
ਮੇਰੇ ਵਲੋਂ ਸੁੱਟਿਆ ਗਿਆ ਪਾਣੀ ਸਾਢੇ ਤਿੰਨ ਸੌ ਮੀਲ ਦੀ ਦੂਰੀ 'ਤੇ ਨਹੀਂ ਅਪੜ ਸਕਦਾ ਤਾਂ ਤੁਹਾਡੇ (ਲੋਕਾਂ) ਵਲੋਂ ਸੁੱਟਿਆ
ਪਾਣੀ ਕਰੋੜਾਂ ਮੀਲ ਦੂਰ ਕਿੰਵੇਂ ਅਪੜ ਸਕਦਾ ਹੈ।
ਪ੍ਰਸ਼ਨ 141. ਗੁਰੂ ਜੀ ਨੇ ਹਰਿਦੁਆਰ ਵਿੱਖੇ ਲੋਕਾਂ ਨੂੰ ਕੀ ਉਪਦੇਸ਼ ਦਿੱਤਾ ?
ਉਤਰ : ਗੁਰੂ ਜੀ ਨੇ ਹਰਿਦੁਆਰ ਵਿੱਖੇ ਲੋਕਾਂ ਨੂੰ
ਕਰਮਕਾਂਡ ਤੋਂ ਵਰਜ ਕੇ ਇੱਕ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਾਲਾਹ ਕਰਨ ਦਾ ਉਪਦੇਸ਼ ਦਿੱਤਾ।
ਪ੍ਰਸ਼ਨ 142. ਹਰਿਦੁਆਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਕਿਹੜਾ ਸਥਾਨ ਸੁਸ਼ੋਭਿਤ ਹੈ ?
ਉਤਰ : ਗੁਰਦੁਆਰਾ ਗਿਆਨ ਗੋਦੜੀ ਸਾਹਿਬ।
No comments:
Post a Comment