ਪ੍ਰਸ਼ਨ 114. ‘ਪਿਹੋਵਾ’ ਤੀਰਥ ਕਿਸ ਨਦੀ ਦੇ ਕੰਡੇ ਤੇ ਸਥਿਤ ਹੈ?
ਉਤਰ : ਸਰਸਵਤੀ
ਨਦੀ ਦੇ ਕੰਡੇ ਤੇ।
ਪ੍ਰਸ਼ਨ
115. ਪਿਹੋਵਾ ਤੀਰਥ ਕਿਸ ਲਈ ਪ੍ਰਸਿਧ ਹੈ?
ਉਤਰ : ਪਿਹੋਵਾ ਹਿੰਦੂਆਂ
ਦਾ ਇੱਕ ਪ੍ਰਸਿੱਧ ਤੀਰਥ ਹੈ ਜਿੱਥੇ ਹਿੰਦੂ ਲੋਕ ਆਪਣੇ ਮਰ ਚੁੱਕੇ ਵੱਡੇ-ਵੱਡੇਰਿਆ ਦੇ ਪਿੰਡ ਭਰਵਾਉਣ
ਤੇ ਪਿਤਰ ਤਾਰਨ ਆਉਂਦੇ ਸਨ। ਇੱਥੋਂ ਦੇ ਲਾਲਚੀ ਪਾਂਡੇ ਭੋਲੇ ਭਾਲੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ
ਚੱਕਰਾਂ ਵਿਚ ਪਾ ਕੇ ਉਹਨਾਂ ਤੋਂ ਪਿੱਤਰਾਂ ਦੇ ਨਾਮ ਤੇ ਜ਼ਰੂਰੀ ਵਸਤੂਆਂ ਪਹੁੰਚਾਉਣ ਦੇ ਬਹਾਨੇ
ਪੈਸੇ ਇੱਕੱਠੇ ਕਰਦੇ ਹਨ।
ਪ੍ਰਸ਼ਨ
116. ਗੁਰੂ ਨਾਨਕ ਸਾਹਿਬ ਜੀ ਨੇ ‘ਪਿਹੋਵਾ’ ਵਿੱਖੇ ਭੋਲੇ ਭਾਲੇ ਲੋਕਾਂ ਨੂੰ ਕੀ ਸਮਝਾਇਆ?
ਉਤਰ: ਗੁਰੂ ਜੀ ਨੇ ਲੋਕਾਂ ਨੂੰ
ਸਮਝਾਇਆ ਕਿ ਜਿਹੜੇ ਕਰਮ ਅਸੀਂ ਇਸ ਦੁਨੀਆਂ ਵਿਚ ਕਰਦੇ ਹਾਂ ਉਸ ਦਾ ਫਲ ਇਨਸਾਨ
ਨੂੰ ਖੁਦ ਹੀ ਭੋਗਣਾ ਪੈਂਦਾ ਹੈ। ਮਰ ਚੁੱਕੇ ਪਿਤਰਾਂ ਦੇ ਨਾਮ ਤੇ ਉਨ੍ਹਾਂ ਵਲੋਂ ਪੰਡਿਤਾਂ ਨੂੰ
ਦਿੱਤੀਆਂ ਵਸਤਾਂ ਉਨ੍ਹਾਂ ਦੇ ਪਿਤਰਾਂ ਤੱਕ ਨਹੀਂ ਪਹੁੰਚ ਸਕਦੀਆਂ।
ਪ੍ਰਸ਼ਨ
117. ਮਰ ਚੁੱਕੇ ਪਿਤਰਾਂ ਨਮਿੱਤ ਦਿਤੀਆਂ ਜਾਂਦੀਆਂ ਵਸਤਾਂ ਬਾਰੇ ਗੁਰੂ ਜੀ ਨੇ ਕਿਸ ਸ਼ਬਦ ਰਾਹੀਂ
ਕਰਾਰੀ ਸੱਟ ਮਾਰੀ ਹੈ?
ਉਤਰ : ਗੁਰੂ ਜੀ
ਨੇ ਜੋ ਸ਼ਬਦ ਉਚਾਰਨ ਕੀਤਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 472 ਤੇ ਇਉਂ ਦਰਜ ਹੈ?
ਉਤਰ : ਆਸਾ ਰਾਗ
ਵਿੱਚ ਦਰਜ ਸ਼ਬਦ : -
ਸਲੋਕ ਮ: 1 ॥
ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ
ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥
ਵਢਿਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ
ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 472.
ਪ੍ਰਸ਼ਨ 118. ਉਪਰੋਕਤ ਸ਼ਬਦ ਦੇ ਅਰਥਾਂ ਨੂੰ ਸਪਸ਼ਟ ਕਰੋ।
ਸਲੋਕੁ
ਮਃ 1 ॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥
ਗੁਰੂ
ਨਾਨਕ ਸਾਹਿਬ ਜੀ ਇਸ ਸ਼ਬਦ ਰਾਹੀਂ ਮਨੁੱਖ ਨੂੰ ਸਮਝਾਉਂਦੇ ਹਨ, ਮੰਣ ਲਵੋਂ ਕਿ ਜੇਕਰ ਕੋਈ ਠੱਗ ਪਰਾਏ
ਘਰ ਨੂੰ ਠੱਗ ਕੇ ਉਹ ਪਦਾਰਥ ਆਪਣੇ ਪਿਤਰਾਂ ਦੇ ਨਮਿਤ ਦਾਨ ਦੇ ਦੇਵੇ।
ਅਗੈ
ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥
ਅਤੇ ਉਹ
ਦਿੱਤਾ ਹੋਇਆ ਦਾਨ ਜੇ ਸੱਚ-ਮੁੱਚ ਅੱਗੇ ਪਹੁੰਚਦਾ ਹੋਵੇ ਤਾਂ ਫਿਰ ਪਰਲੋਕ ਵਿਚ ਉਹ ਠੱਗ ਕੇ ਦਿੱਤੀ
ਹੋਈ ਵਸਤੂ/ਪਦਾਰਥ ਸਿਞਾਣਿਆ ਜਾਵੇ ਤਾਂ ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ ਭੀ ਚੋਰ
ਬਣਾਂਦਾ ਹੈ।
ਵਢੀਅਹਿ
ਹਥ ਦਲਾਲ ਕੇ ਮੁਸਫੀ ਏਹ ਕਰੇਇ ॥
ਤੇ ਫਿਰ
ਅਗੋਂ ਚੋਰੀ ਫੜੀ ਜਾਣ ਤੇ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ ਦਲਾਲ ਦੇ ਹੱਥ ਵੱਢੇ ਜਾਂਦੇ ਹਨ।
ਨਾਨਕ
ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥
ਇਸ ਸ਼ਬਦ
ਦੇ ਅੰਤ ਵਿੱਚ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ
ਜੋ ਮਨੁੱਖ ਖੱਟਦਾ ਹੈ,
ਕਮਾਂਦਾ ਹੈ ਤੇ (ਹੱਥੀਂ) ਦੇਂਦਾ
ਹੈ।1।
ਭਾਵ ਮਨੁੱਖ ਨੇ ਜੇਹੋ ਜਿਹੇ ਕਰਮ ਕੀਤੇ ਹੁੰਦੇ
ਹਨ ਉਸਨੂੰ ਆਪਣੇ ਕੀਤੇ ਕਰਮਾਂ ਦਾ ਹਿਸਾਬ ਮਿਲਦਾ ਹੈ।
ਪ੍ਰਸ਼ਨ
119. ਪਿਹੋਵਾ ਤੋਂ ਉਪਰਾਂਤ ਗੁਰੂ ਨਾਨਕ ਸਾਹਿਬ ਜੀ ਅਗਲਾ ਪੜਾਅ ਕਿੱਥੇ ਕੀਤਾ ਸੀ?
ਉਤਰ: ਪਿਹੋਵਾ ਤੋਂ
ਉਪਰਾਂਤ ਗੁਰੂ ਨਾਨਕ ਸਾਹਿਬ ਜੀ ਪ੍ਰਸਿਧ ਪ੍ਰਾਚੀਨ ਨਗਰ ਥਾਨੇਸਰ (ਕੁਰੂਕਸ਼ੇਤਰ) ਪਹੁੰਚੇ ਸਨ।
ਪ੍ਰਸ਼ਨ
120. ਜਦੋਂ ਗੁਰੂ ਨਾਨਕ ਸਾਹਿਬ ਕੁਰੂਕਸ਼ੇਤਰ ਪਹੁੰਚੇ ਤਾਂ ਉੱਥੇ ਕਿਹੜਾ ਮੇਲਾ ਲੱਗਿਆ ਹੋਇਆ ਸੀ?
ਉਤਰ : ਜਦੋਂ ਗੁਰੂ
ਜੀ ਕੁਰੂਕਸ਼ੇਤਰ ਪਹੁੰਚੇ ਤਾਂ ਉੱਥੇ ਸੂਰਜ ਗ੍ਰਹਿਣ ਦਾ ਮੇਲਾ ਲੱਗਿਆ ਹੋਇਆ ਸੀ।
ਪ੍ਰਸ਼ਨ
121. ਸੂਰਜ ਗ੍ਰਹਿਣ ਦੇ ਮੇਲੇ ਸਮੇਂ ਬ੍ਰਾਹਮਣਾਂ ਨੇ ਲੋਕਾਂ ਨੂੰ ਕਿਹੜੇ ਅੰਧ ਵਿਸ਼ਵਾਸ ਵਿੱਚ
ਫਸਾਇਆ ਹੋਇਆ ਸੀ?
ਉਤਰ : ਸੂਰਜ
ਗ੍ਰਹਿਣ ਦੇ ਮੌਕੇ ਧਰਮ ਦੇ ਠੇਕੇਦਾਰ ਬ੍ਰਾਹਮਣਾਂ ਵੱਲੋਂ ਇਹ ਭਰਮ ਪਾਇਆ ਹੋਇਆ ਸੀ ਕਿ ਜਦੋਂ ਰਾਹੂ
ਅਤੇ ਕੇਤੂ ਰਾਖਸ਼ ਸੂਰਜ ਪਾਸੋਂ ਅਪਣਾ ਕਰਜ਼ਾ ਮੰਗਦੇ ਹਨ ਤਾਂ ਉਸ ਨੂੰ ਕਾਬੂ ਕਰਨ ਦਾ ਯਤਨ ਕਰਦੇ ਹਨ।
ਇਸ ਖਤਰੇ ਨੂੰ ਦੂਰ ਕਰਨ ਲਈ ਸ਼ਰਧਾਲੁਆ ਪਾਸੋਂ ਦਾਨ ਲੈਕੇ ਬ੍ਰਾਹਮਣ ਲੋਕ ਸੂਰਜ ਨੂੰ ਰਾਖਸ਼ਾਂ ਤੋਂ
ਛੁਡਵਾਉਣ ਦਾ ਪ੍ਰਪੰਚ ਕਰਦੇ ਹਨ ਅਤੇ ਬ੍ਰਾਹਮਣਾਂ ਵਲੋਂ ਗ੍ਰਹਿਣ ਦੇ ਸਮੇਂ ਅੱਗ ਬਾਲਣਾ ਅਤੇ
ਰਿੰਨ੍ਹਣ ਤੱਕ ਨੂੰ ਵੀ ਧਰਮ ਦੇ ਉਲਟ ਮੰਨਿਆ ਜਾਂਦਾ ਸੀ।
ਪ੍ਰਸ਼ਨ
122. ਗੁਰੂ ਨਾਨਕ ਸਾਹਿਬ ਜੀ ਨੇ ਇਸ ਭਰਮ ਨੂੰ ਤੋੜਣ ਲਈ ਅਤੇ ਉਨ੍ਹਾਂ ਤੱਕ ਆਪਣਾ ਸੱਚ ਦਾ ਸੰਦੇਸ਼
ਪਹੁੰਚਾਉਣ ਲਈ ਕੀ ਕੀਤਾ?
ਉਤਰ : ਗੁਰੂ ਜੀ
ਨੇ ਭੋਲੇ ਭਾਲੇ ਲੋਕਾਂ ਨੂੰ ਅੰਧ ਵਿਸ਼ਵਾਸ ਵਿੱਚੋਂ ਕਢਣ ਤੇ ਭਰਮਾਂ ਨੂੰ ਦੂਰ ਕਰਨ ਲਈ ਭਾਈ ਮਰਦਾਨਾ
ਜੀ ਨੂੰ ਕਰਤਾਰ ਦੀ ਸਿਫਤ ਸਾਲਾਹ ਰੂਪੀ ਸ਼ਬਦ ਗਾਇਣ ਕਰਨ ਦਾ ਹੁਕਮ ਦਿੱਤਾ।
ਪ੍ਰਸ਼ਨ
123. ਕੁਰੂਕਸ਼ੇਤਰ ਵਿੱਖੇ ਕਿਥੋਂ ਦਾ ਕਿਹੜਾ ਰਾਜਾ ਗੁਰੂ ਨਾਨਕ ਸਾਹਿਬ ਜੀ ਨੂੰ ਨੱਤਮਸਤਕ ਹੋਇਆ?
ਉਤਰ : ਹਾਂਸੀ ਦਾ
ਰਾਜਾ ਜਗਤ ਰਾਇ, ਜੋਕਿ ਆਪਣੇ ਨਾਲ ਸ਼ਿਕਾਰ ਕੀਤੇ ਮਿਰਗ (ਹਿਰਣ) ਦਾ ਮਾਸ ਲੈ ਕੇ ਆਇਆ ਸੀ, ਗੁਰੂ ਨਾਨਕ
ਸਾਹਿਬ ਜੀ ਨੂੰ ਨੱਤਮਸਤਕ ਹੋਇਆ ।
ਪ੍ਰਸ਼ਨ
124. ਜਦੋਂ ਮੇਲੇ ਵਿੱਚ ਸ਼ਾਮਿਲ ਲੋਕਾਂ ਨੇ ਗੁਰੂ ਜੀ ਵੱਲ ਕੋਈ ਧਿਆਨ ਨਹੀਂ ਦਿੱਤਾ ਤਾਂ ਗੁਰੂ ਜੀ
ਨੇ ਕੀ ਕੋਤਕ ਕੀਤਾ?
ਉਤਰ : ਗੁਰੂ ਜੀ
ਨੇ ਰਾਜਾ ਜਗਤ ਰਾਇ ਨੂੰ ਹਿਰਣ ਦਾ ਮਾਸ ਰਿੰਨ੍ਹਣ ਲਈ ਅੱਗ ਬਾਲਣ ਦਾ ਹੁਕਮ ਦਿੱਤਾ।
ਪ੍ਰਸ਼ਨ
125. ਜਦੋਂ ਗ੍ਰਹਿਣ ਵਿਚ ਸ਼ਾਮਿਲ ਲੋਕਾਂ ਨੇ ਚੂਲ੍ਹਾ ਬਲਦਾ ਵੇਖਿਆ ਤਾਂ ਲੋਕਾਂ ਨੇ ਕੀ ਕੀਤਾ?
ਉਤਰ : ਲੋਕਾਂ
ਵਿੱਚ ਹਲਚੱਲ ਮੱਚ ਗਈ ਕਿ ਅਜਿਹਾ ਕਿਹੜਾ ਪੁਰਸ਼ ਇਸ ਮੇਲੇ ਵਿੱਚ ਆਇਆ ਹੈ ਜਿਸ ਨੂੰ ਇਹ ਭੀ ਗਿਆਨ
ਨਹੀਂ ਕਿ ਗ੍ਰਹਿਣ ਸਮੇਂ ਕੀ ਮਰਿਆਦਾ ਹੈ ਅਤੇ ਉਸਨੇ ਅੱਗ ਬਾਲ ਕੇ ਚੁਲ੍ਹੇ ਤੇ ਮਾਸ ਰਿਣ੍ਹ ਛੱਡਿਆ
ਹੈ। ਉਹ ਲੋਕ ਬਹੁਤ ਸਾਰੇ ਬ੍ਰਾਹਮਣਾਂ ਸਮੇਤ ਗੁਰੂ ਜੀ ਨੂੰ ਮਾਰਣ ਲਈ ਦੋੜੇ ਆਏ।
ਪ੍ਰਸ਼ਨ
126. ਜਦੋਂ ਇੱਕ ਵਡਾ ਹਜੂਮ ਗੁਰੂ ਜੀ ਦੇ ਨੇੜੇ ਆਇਆ ਤਾਂ ਉਹਨਾਂ ਕੀ ਤੱਕਿਆ ਤੇ ਕੀ ਫੈਸਲਾ ਲਿਆ?
ਉਤਰ : ਜਿਹੜੇ ਲੋਕ
ਗੁਰੂ ਨਾਨਕ ਸਾਹਿਬ ਜੀ ਨੂੰ ਮਾਰਣ ਲਈ ਹਜੂਮ ਦੇ ਰੂਪ ਵਿੱਚ ਆਏ ਸਨ ਉਹਨਾਂ ਜਦੋਂ ਗੁਰੂ ਜੀ ਦੇ
ਅੱਦੁਤੀ ਚਿਹਰੇ ਵੱਲ ਤੱਕਿਆ ਅਤੇ ਨਾਲ ਹੀ ਹਾਂਸੀ ਦਾ ਰਾਜਾ ਜਗਤ ਰਾਏ ਨੂੰ ਗੁਰੂ ਜੀ ਦੇ ਅੱਗੇ
ਨੱਤਮਸਤਕ ਹੁੰਦੇ ਦੇਖਿਆ ਤਾਂ ਮਾਰਣ ਦਾ ਖਿਆਲ ਛੱਡ, ਗੁਰੂ ਨਾਨਕ ਸਾਹਿਬ ਜੀ ਨਾਲ ਧਰਮ ਚਰਚਾ ਕਰਨ ਹਿਤ ਬ੍ਰਾਹਮਣਾਂ ਨੇ ਪੰਡਿਤ ਨਾਨੂੰ ਜਿਸਨੂੰ ਆਪਣੀ
ਵਿਦਵਤਾ ਤੇ ਬੜਾ ਮਾਣ ਸੀ, ਗੁਰੂ ਜੀ ਨਾਲ ਚਰਚਾ ਕਰਨ ਦਾ ਫੈਸਲਾ ਲਿਆ।
ਪ੍ਰਸ਼ਨ
127. ਚਰਚਾ ਕਰਦੇ ਗੁਰੂ ਜੀ ਨੇ ਪੰਡਿਤ ਨਾਨੂੰ ਸਮੇਤ ਲੋਕਾਂ ਨੂੰ ਕੀ ਸਮਝਾਇਆ?
ਉਤਰ : ਗੁਰੂ ਜੀ
ਨੇ ਕਿਹਾ ਕਿ ਜਿਹੜੇ ਚੰਦ ਸੂਰਜ ਨੂੰ ਤੁਸੀ ਇਤਨੀ ਮਾਨਤਾ ਦੇ ਰਹੇ ਹੋ ਅਤੇ ਇਹਨਾਂ ਦਾ ਚੜਣਾ,
ਛਿਪਣਾ ਜਾਂ ਗ੍ਰਹਿਣ ਆਦਿਕ ਲੱਗਣਾ ਸੱਭ ਨਿਰੰਕਾਰ ਦੇ ਹੁਕਮ ਵਿੱਚ ਹੈ। ਗੁਰਬਾਣੀ ਫੁਰਮਾਣ ਹੈ:-
ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥
ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ ॥
ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ ਰਾਜਾ ਧਰਮ ਦੁਆਰੁ ॥
ਭੇ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥
ਭਾਵ :- ਪਰਮਾਤਮਾ ਦੇ ਨਿਰਮਲ ਭਉ ਵਿਚ ਹੀ ਹਵਾ
ਸਦਾ ਚਲਦੀ ਰਹਿੰਦੀ ਹੈ ਤੇ ਪ੍ਰਭੂ ਦੇ ਡਰ ਵਿਚ ਹੀ ਲੱਖਾਂ ਦਰਿਆ ਵਹਿੰਦੇ ਰਹਿੰਦੇ ਹਨ। ਉਸ ਅਕਾਲ
ਪੁਰਖ ਦਾ ਨਿਰਮਲ ਭਉ ਹੀ ਹੈ ਜਿਸ ਦੇ ਡਰ ਹੇਠ ਅੱਗ ਅਪਣਾ ਕੰਮ ਕਰਦੀ ਹੈ ਅਤੇ ਸਾਂਈ ਦੇ ਡਰ ਹੇਠ ਹੀ
ਧਰਤੀ ਭਾਰ ਹੇਠ ਦਬੀ ਰਹਿੰਦੀ ਹੈ। ਇਹ ਪਰਮਾਤਮਾ ਦਾ ਨਿਰਮਲ ਭਉ ਹੀ ਹੈ ਜੋ ਆਕਾਸ਼ ਵਿਚ ਇੰਦ੍ਰ ਭਾਵ
ਬੱਦਲ ਸਿਰ ਤੇ ਭਾਰ ਰੱਖ ਤੁਰਿਆ ਫਿਰਦਾ ਹੈ। ਇਹ ਉਸ ਨਿਰੰਕਾਰ ਦਾ ਡਰ ਹੀ ਹੈ ਜੋ ਧਰਮਰਾਜ ਉਸ ਦੇ
ਬੁਹੇ ਤੇ ਖੜਾ ਹੈ। ਇਸੇ ਤਰ੍ਹਾਂ ਹੀ ਉਸ ਨਿਰੰਕਾਰ ਦੇ ਡਰ ਵਿਚ ਹੀ ਸੂਰਜ ਹੈ ਅਤੇ ਉਸੇ ਪ੍ਰਭੁ ਦੇ
ਭੈ ਵਿਚ ਹੀ ਚੰਦਰਮਾ ਅਪਣੀ ਗਤੀ ਚੱਲ ਰਿਹਾ ਹੈ। ਜਿਹੜੇ ਕਿ ਕਰੌੜਾਂ ਮੀਲਾਂ ਦਾ ਸਫਰ ਕਰੀ ਜਾ ਰਹੇ
ਹਨ ਪਰ ਉਹਨਾਂ ਦਾ ਕੋਈ ਅੰਤ ਨਹੀਂ ਹੈ।
ਪ੍ਰਸ਼ਨ
128. ਉਪਰੋਕਤ ਸ਼ਬਦ ਰਾਹੀਂ ਗੁਰੂ ਜੀ ਨੇ ਗ੍ਰਹਿਣ ਵਿੱਚ ਸ਼ਾਮਿਲ ਲੋਕਾਂ ਨੂੰ ਹੋਰ ਕੀ ਸਮਝਾਇਆ?
ਉਤਰ : ਗੁਰੂ ਜੀ
ਨੇ ਉਪਰੋਕਤ ਸ਼ਬਦ ਰਾਹੀਂ ਸਮਝਾਉਂਦੇ ਕਿਹਾ ਕਿ ਜਿਹੜੇ ਸੂਰਜ, ਚੰਦ, ਬ੍ਰਹਿਮੰਡ ਉਸ ਪਰਮਾਤਮਾ ਦੇ ਅੱਟਲ
ਨਿਯਮ ਵਿਚ ਚੱਲ ਰਹੇ ਹਨ, ਤੁਸੀ ਲੋਕਾਂ ਨੂੰ ਅਜਿਹੇ ਅੰਧ ਵਿਸ਼ਵਾਸ ਵਿਚ ਪਾ ਕੇ ਕਿਹੜੇ ਸੂਰਜ ਨੂੰ
ਬਚਾ ਲਵੋਗੇ। ਜਿਹੜਾ ਸੂਰਜ ਇਸ ਧਰਤੀ ਤੋਂ ਲੱਖਾਂ ਕੋਹਾਂ ਦੂਰ ਹੈ ਤੁਹਾਡੇ ਇੱਥੇ ਇਸ਼ਨਾਨ ਕਰਨ ਨਾਲ ਉਹ
ਰਾਹੂ-ਕੇਤੂ ਦੇ ਚੰਗੁਲ ਤੋਂ ਕਿੰਵੇ ਛੁੱਟ ਸਕਦਾ ਹੈ। ਜੀਵਨ ਦਾ ਅਸਲ ਤੱਤ ਤਾਂ ਪ੍ਰਭੂ ਮਿਲਾਪ ਲਈ
ਭਗਤੀ ਕਰਨ ਤੇ ਗਿਆਨ ਪ੍ਰਾਪਤ ਕਰਨ ਦਾ ਹੈ, ਜਿਸਨੂੰ ਅਸੀ ਵਿਸਾਰ ਦਿੱਤਾ ਹੈ।
ਪ੍ਰਸ਼ਨ 129. ਗੁਰੂ ਜੀ ਨੇ
ਕੁਰੂਕਸ਼ੇਤਰ ਵਿੱਖੇ ਗ੍ਰਹਿਣ ਵਿੱਚ ਮਾਸ ਰਿਨ੍ਹਣ ਤੇ ਪੰਡਿਤ ਨਾਨੂੰ ਦਾ ਸ਼ੰਕਾ ਕਿਸ ਤਰ੍ਹਾਂ ਨਿਵਿਰਤ
ਕੀਤਾ?
ਉੱਤਰ : ਗੁਰੂ ਜੀ
ਨੇ ਪੰਡਿਤ ਨਾਨੂੰ ਸਮੇਤ ਗ੍ਰਹਿਣ ਮੋਕੇ ਸ਼ਾਮਿਲ ਲੋਕਾਂ ਨੂੰ ਸਮਝਾਉਂਦੇ ਹੋਏ ਦਸਿਆ ਕਿ ਖਾਣ-ਪਾਣ ਤੇ
ਮਾਸ ਦੇ ਝਗੜੇ ਬਿਲਕੁਲ ਨਿਰਮੂਲ ਹਨ, ਖਾਣ-ਪਾਣ ਦਾ ਧਰਮ ਨਾਲ ਜੋੜਣਾ ਸਾਡੀ ਮੂਰਖਤਾ ਹੈ। ਸੱਚੀ ਗਲ
ਤਾਂ ਇਹ ਹੈ ਕਿ ਮਨੁੱਖ ਨੂੰ ਖਾਣ ਪੀਣ ਲਈ ਜੀਉਣ ਦਾ ਮਕਸਦ ਨਹੀਂ ਬਣਾਉਣਾ ਚਾਹੀਦਾ ਸਗੋਂ ਜਿੰਦਗੀ
ਜੀਉਣ ਲਈ ਤੇ ਪੇਟ ਦੀ ਪੂਰਤੀ ਲਈ ਹੀ ਖਾਣਾ ਖਾਉਂਦਾ ਹੈ । ਅਕਾਲ ਪੁਰਖ ਵਾਹਿਗੁਰੂ ਜੀ ਵਲੋਂ ਦਿੱਤੀ
ਬਿਬੇਕ ਬੁੱਧ ਦਾ ਗਿਆਨ ਹਾਸਿਲ ਕਰਕੇ ਸਾਨੂੰ ਉਹਨਾਂ ਚੀਜਾਂ ਦਾ ਤਿਆਗ ਕਰਨਾ ਚਾਹੀਦਾ ਹੈ ਜਿਹੜੀਆਂ
ਮਨ, ਬਚਨ, ਕਰਮ ਕਰਕੇ ਤਾਮਸੀ ਬਿਰਤੀ ਪੈਦਾ ਕਰਦੀਆ ਹਨ, ਮਨ ਵਿੱਚ ਭੈੜੇ ਖਿਆਲ ਜਾਂ ਸ਼ਰੀਰ ਵਿੱਚ
ਕਿਸੇ ਤਰ੍ਹਾਂ ਦੇ ਦੁੱਖ, ਪੀੜ ਜਾਂ ਤਕਲੀਫ ਪੈਦਾ ਕਰਨ ਅਤੇ ਸਾਨੂੰ ਉਹਨਾਂ ਵਸਤੂਆਂ ਨੂੰ ਅਪਨਾਉਣਾ
ਚਾਹੀਦਾ ਹੈ ਜਿਹੜੀਆਂ ਸਾਡੇ ਸ਼ਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਤੇ ਮਨ, ਬਚਨ, ਕਰਮ ਕਰਕੇ ਇਕ ਨਿਰੰਕਾਰ
ਦੀ ਸਿਫਤ ਸਾਲਾਹ ਕਰਨ ਦੀ ਪ੍ਰੇਰਣਾ ਪੈਦਾ ਹੋਵੇ। ਇਸ ਬਾਬਤ ਗੁਰੂ ਜੀ ਨੇ ‘ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ’
ਸ਼ਬਦ ਦਾ ਗਾਇਣ ਕੀਤਾ ਜੋਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1289 ਤੇ ਦਰਜ ਹੈ।
ਇਸ ਸ਼ਬਦ ਰਾਹੀ ਹੀ ਗੁਰੂ ਜੀ ਨੇ ਅੰਤ ਵਿੱਚ
ਮਨੁੱਖ ਨੂੰ ਸਿਰਜਣਹਾਰ ਦਾਤਾਰ ਦੀ ਸਿਫਤ ਸਾਲਾਹ ਕਰਨ ਦੀ ਸਲਾਹ ਦਿੱਤੀ ਜਿਹੜਾ ਦਾਤਾਰ ਸਭ ਜੀਵਾਂ
ਦੀ ਜਿੰਦ ਜਾਨ, ਗਿਆਨ ਦਾ ਸੋਮਾ ਤੇ ਸਾਰੀਆਂ ਤਾਕਤਾਂ ਦਾ ਭੰਡਾਰ ਹੈ।
ਪ੍ਰਸ਼ਨ
130. ਗੁਰੂ ਜੀ ਨਾਲ
ਧਰਮ ਚਰਚਾ ਕਰਨ ਉਪਰਾਂਤ ਪੰਡਿਤ ਨਾਨੂੰ ਅਤੇ ਹੋਰਣਾਂ ਲੋਕਾਂ ਤੇ ਕੀ ਪ੍ਰਭਾਵ ਪਿਆ ?
ਉਤਰ : ਗੁਰੂ ਜੀ ਵਲੋਂ ਧਰਮ ਸ਼ਾਸ਼ਤਰ ਦੀ ਸਵਿਸਥਾਰ ਨਾਲ ਚਰਚਾ ਕਰਨ ਤੇ
ਪੰਡਿਤ ਨਾਨੂੰ ਦੇ ਸਾਰੇ ਭਰਮ ਦੂਰ ਹੋ ਗਏ ਅਤੇ ਉਹ ਆਪਣੇ ਹੋਰ ਸਾਥੀਆਂ ਸਮੇਤ ਗੁਰੂ ਜੀ ਦੇ ਚਰਣੀਂ ਢਹਿ
ਪਿਆ ਅਤੇ ਗੁਰਮਤਿ ਗਾਡੀਰਾਹ ਤੇ ਚਲਣ ਦਾ ਪ੍ਰਣ ਲਿਆ।
ਪ੍ਰਸ਼ਨ 131. ਕੁਰੂਕਸ਼ੇਤਰ ਵਿੱਖੇ ਜਿਸ ਥਾਂ ਧਰਮ ਚਰਚਾ ਹੋਈ
ਉੱਥੇ ਹੁਣ ਗੁਰੂ ਜੀ ਦੀ ਯਾਦ ਵਿੱਚ ਕਿਹੜਾ ਗੁਰਦੁਆਰਾ ਸਾਹਿਬ ਸਥਾਪਿਤ ਹੈ?
No comments:
Post a Comment