ਪ੍ਰਸ਼ਨ 101. ਭਾਈ ਸੱਜਣ ਕਿਥੋਂ ਦਾ ਰਹਿਣ ਵਾਲਾ ਸੀ ?
ਉਤਰ : ਭਾਈ ਸੱਜਣ ਤੁਲੰਬਾ ਦਾ ਰਹਿਣ ਵਾਲਾ ਸੀ।
ਪ੍ਰਸ਼ਨ 102. ਭਾਈ ਸੱਜਣ ਨੂੰ ਲੋਕੀ ‘ਸ਼ੇਖ ਜੀ’ ਕਰਕੇ ਕਿਉਂ
ਬੁਲਾਉਂਦੇ ਸੀ ?
ਉਤਰ : ਕਿਉਂਕਿ ਪਹਿਲਾਂ ਉਸਨੇ ਲੋਕਾਂ ਦੀ ਸਹੂਲਤ ਲਈ
ਮੁਸਾਫਰਖਾਨਾ ਬਣਾਇਆ ਹੋਇਆ ਸੀ ਤਾਂਕਿ ਰਾਹਗੀਰਾਂ ਨੂੰ
ਲੋੜ ਅਨੁਸਾਰ ਸੁੱਖ ਸੁਵਿਧਾ ਤੇ ਆਰਾਮ ਮਿਲ ਸਕੇ। ਇਸ ਕਰਕੇ ਲੋਕ ਸਤਿਕਾਰ ਵਜੋਂ ‘ਸ਼ੇਖ ਜੀ’ ਕਰਕੇ
ਬੁਲਾਉਂਦੇ ਸਨ।
ਪ੍ਰਸ਼ਨ 103. ਭਾਈ ਸੱਜਣ ਅਮੀਰ ਮੁਸਾਫਿਰਾਂ ਨਾਲ ਕਿਹੋ ਜਿਹਾ
ਸਲੂਕ ਕਰਦਾ ਹੁੰਦਾ ਸੀ?
ਉਤਰ : ਸੱਜਣ ਨੇ ਜਿਹੜਾ ਮੁਸਾਫਿਰਖਾਨਾ ਲੋਕਾਂ ਦੀ ਸੁੱਖ
ਸਹੂਲਤ ਨੂੰ ਮੁੱਖ ਰੱਖ ਕੇ ਬਣਾਇਆ ਸੀ। ਉਸ ਵਿੱਚ ਜੇਕਰ ਕੋਈ ਅਮੀਰ ਯਾਤਰੂ ਆ ਜਾਂਦਾ ਤਾਂ ਉਹ ਲਾਲਚ
ਵਸ ਹੋ ਉਸਦੀ ਬਹੁਤ ਖਾਤਿਰਦਾਰੀ ਕਰਦਾ ਅਤੇ ਰਾਤ ਨੂੰ ਉਸਨੂੰ ਮਾਰਕੇ ਸਾਰਾ ਮਾਲ ਅਸਬਾਬ ਲੁੱਟ
ਲੈਂਦਾ ਸੀ।
ਪ੍ਰਸ਼ਨ
104. ਜਦੋਂ ਗੁਰੂ ਨਾਨਕ ਸਾਹਿਬ ਜੀ ਤੁਲੰਬੇ ਭਾਈ ਸੱਜਣ ਦੇ ਮੁਸਾਫਿਰਖਾਣੇ ਪਹੁੰਚੇ ਤਾਂ ਭਾਈ ਸੱਜਣ
ਨੇ ਕੀ ਸੋਚਿਆ?
ਉਤਰ : ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਕੇ ਭਾਈ ਸਜਣ
ਨੇ ਅੰਦਾਜਾ ਲਾਇਆ ਕਿ ਇਹ ਕੋਈ ਅਮੀਰ ਮੁਸਾਫਿਰ ਹੈ, ਇਨ੍ਹਾਂ ਨੂੰ ਅਪਣੇ ਚੰਗੁਲ ਵਿੱਚ ਫਸਾ ਕੇ ਰਾਤ
ਨੂੰ ਲੁੱਟ ਲਵਾਂਗਾਂ।
ਪ੍ਰਸ਼ਨ 105. ਭਾਈ ਸੱਜਣ ਨੇ ਆਪਣੇ ਮੁਸਾਫਿਰਖਾਨੇ ਵਿੱਚ ਗੁਰੂ
ਜੀ ਨਾਲ ਕੀ ਵਿਹਾਰ ਕੀਤਾ?
ਉਤਰ : ਉਸਨੇ ਗੁਰੂ ਜੀ ਦੀ ਬਹੁਤ ਆਉਭਗਤ ਕੀਤੀ ਅਤੇ ਮਨ
ਵਿੱਚ ਸੋਚਿਆ ਕਿ ਜਦੋਂ ਰਾਤ ਨੂੰ ਗੁਰੂ ਜੀ ਸੋ ਜਾਣਗੇ ਤਾਂ ਮੈਂ ਇਨ੍ਹਾਂ ਨੂੰ ਲੁੱਟ ਲਵਾਂਗਾਂ।
ਪ੍ਰਸ਼ਨ 106. ਜਦੋਂ ਗੁਰੂ ਜੀ ਨੂੰ ਸੱਜਣ ਨੇ ਆਪਣਾ ਨਾਮ ਦਸਿਆ
ਤਾਂ ਗੁਰੂ ਜੀ ਨੇ ਉਸ ਨੂੰ ਕੀ ਕਿਹਾ?
ਉਤਰ : ਗੁਰੂ ਜੀ ਨੇ ਉਸਨੂੰ ਕਿਹਾ, ‘ ਤੇਰਾ ਨਾਮ ਤਾ ਬੜਾ
ਸੁਹਣਾ ਹੈ, ਪਰ ਕੀ ਤੂੰ ਕੰਮ ਵੀ ਸੱਜਣਾ ਵਾਲੇ ਕਰਦਾ ਹੈ।
ਪ੍ਰਸ਼ਨ 107. ਗੁਰੂ ਨਾਨਕ ਸਾਹਿਬ ਜੀ ਨੇ ਸੱਜਣ ਠੱਗ
ਨੂੰ ਸਮਝਾਉਣ ਲਈ ਕਿਹੜੇ ਸ਼ਬਦ ਦਾ ਉਚਾਰਣ ਕੀਤਾ?
ਉਤਰ : ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ...........॥
ਪ੍ਰਸ਼ਨ 108 . ਉਪਰੋਕਤ ਸ਼ਬਦ ਕਿਸ ਗ੍ਰੰਥ ਵਿੱਚ ਅਤੇ ਕਿਹੜੇ
ਰਾਗ ਵਿਚ ਦਰਜ ਹੈ ?
ਉਤਰ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸੂਹੀ
ਰਾਗ ਵਿਚ।
ਪ੍ਰਸ਼ਨ 109. ਉਪਰੋਕਤ ਸ਼ਬਦ ਸੁਣ ਕੇ ਸੱਜਣ ਨੂੰ ਕੀ ਅਨੁਭਵ
ਹੋਇਆ?
ਉਤਰ : ਜਦੋਂ ਸੱਜਣ ਨੇ ਗੁਰੂ ਸਾਹਿਬ ਜੀ ਵਲੋਂ ਉਚਾਰਣ
ਕੀਤਾ ਸ਼ਬਦ ‘ਉਜਲੁ ਕੈਹਾ ਚਿਲਕਣਾ....’ ਸੁਣਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਗੁਰੂ ਸਾਹਿਬ ਉਸ
ਵਲੋਂ ਕੀਤੇ ਜਾਂਦੇ ਸਾਰੇ ਕੁਕਰਮਾਂ ਨੂੰ ਜਾਣਦੇ ਹਨ।
ਪ੍ਰਸ਼ਨ 110. ਉਪਰੋਕਤ ਸ਼ਬਦ ਸੁਨਣ ਤੋਂ ਬਾਅਦ ਸੱਜਣ ਨੇ
ਕੀ ਕੀਤਾ?
ਉਤਰ : ਸੱਜਣ ਨੂੰ ਆਪਣੇ ਕੀਤੇ ਦਾ ਪਛਤਾਵਾ ਹੋਇਆ ਤੇ ਗੁਰੂ
ਨਾਨਕ ਸਾਹਿਬ ਜੀ ਦੇ ਚਰਣੀ ਢਹਿ ਪਿਆ ਅਤੇ ਆਪਣੇ ਪਿਛਲੇ ਕੀਤੇ ਕੁਕਰਮਾਂ ਨੂੰ ਬਖਸ਼ਾਉਣ ਲਈ ਅਰਜ਼ੋਈ
ਕਰਣ ਲੱਗਾ।
ਪ੍ਰਸ਼ਨ 111. ਗੁਰੂ ਜੀ ਨੇ ਸੱਜਣ ਨੂੰ ਕੀ ਸਮਝਾਇਆ?
ਉਤਰ: ਗੁਰੂ ਜੀ ਨੇ ਸੱਜਣ ਨੂੰ ਸਮਝਾਇਆ ਕਿ ਬਾਹਰੀ ਦਿਖਾਵੇ
ਕਰਕੇ ਧਰਮੀ ਨਹੀਂ ਬਣਿਆ ਜਾ ਸਕਦਾ ਅਤੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਬਗਲਿਆਂ ਵਾਂਗ ਬਾਹਰੀ
ਅਡੰਬਰ ਕਰਕੇ ਇਸ ਮਨੁੱਖਾ ਜੀਵਨ ਨੂੰ ਸਫਲਾ ਨਹੀਂ ਬਣਾਇਆ ਜਾ ਸਕਦਾ। ਜੇਕਰ ਤੂੰ ਰੱਬ ਦੀ ਦਰਗਾਹ
ਵਿੱਚ ਸੁਰਖਰੂ ਹੋਣਾ ਚਾਹੁੰਦਾ ਹੈ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸ਼ਾਲਾਹ ਕਰਿਆ ਕਰ।
ਪ੍ਰਸ਼ਨ 112. ਗੁਰੂ ਜੀ ਦਾ ਉਪਦੇਸ਼ ਸੁਣ ਕੇ ਸੱਜਣ ਨੇ ਕੀ
ਨਿਰਣਾ ਲਿਆ?
ਉਤਰ : ਸੱਜਣ ਨੇ ਆਪਣੀ ਸਾਰੀਆਂ ਬੁਰਿਆਈਆਂ ਛੱਡ ਗੁਰਮਤਿ
ਅਨੁਸਾਰ ਜੀਵਨ ਜੀਉਣ ਦਾ ਪ੍ਰਣ ਲਿਆ।
ਪ੍ਰਸ਼ਨ 113. ਗੁਰੂ ਜੀ ਨੇ ਸੱਜਣ ਵਲੋਂ ਗੁਰਮਤਿ ਅਨੁਸਾਰ
ਜੀਵਨ ਜੀਉਣ ਦੇ ਪ੍ਰਣ ਤੇ ਕੀ ਬਖਸ਼ਿਸ਼ ਕੀਤਾ?
ਉਤਰ : ਗੁਰੂ ਜੀ ਨੇ ਸੱਜਣ ਨੂੰ ਗੁਰਮਤਿ ਅਸੂਲ ਦ੍ਰਿੜ
ਕਰਵਾ ਕੇ ਉਸੇ ਹੀ ਇਲਾਕੇ ਦਾ ਮੁਖੀ ਪ੍ਰਚਾਰਕ ਨੀਯਤ ਕੀਤਾ।
No comments:
Post a Comment