गुरु पियारियो, वाहेगुरु जी का खालसा वाहेगुरु जी की फतेह, आप को जानकर अति प्रसन्नता होगी कि अकाल पुरख वाहेगुरु जी की अपार किरपा और बख्शीश सदका गुरु नानक साहिब मिशन द्वारा quora पर हिंदी भाषी सज्जन मित्रों की भारी मांग पर हिंदी भाषा में मंच बनाया गया है, जिसमें आप अपने प्रश्न वी अन्य जिज्ञासा को शेयर कर सकते हैं और सिख धर्म तथा गुरु ग्रंथ साहिब जी के बारे में जानकारी प्राप्त कर सकते हैं, आप सभी के भरपूर सहयोग की आशा करता हुआ यह लिंक आप के साथ शेयर करने की खुशी प्राप्त कर रहा हूं। Quora पर हिंदी भाषा का मंच https://guru-nanak-sahib-mission-ka-manca.quora.com/?ch=10&oid=3264149&share=396067ef&srid=hQdO5k&target_type=tribehttps://guru-nanak-sahib-mission-ka-manca.quora.com/?ch=10&oid=3264149&share=396067ef&srid=hQdO5k&target_type=tribe
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥ ਅਜੋਕੇ ਸਮਾਜ ਵਿੱਚ ਹਰ ਰੋਜ਼ ਮਨੁੱਖਤਾ ਦੇ ਖਿਲਾਫ ਫੈਲ ਰਹੀਆਂ ਅਸਮਾਜਿਕ ਘਟਨਾਵਾਂ ਨੂੰ ਪੜ੍ਹ-ਸੁਣ ਕੇ ਮਨੁੱਖ ਮਾਨਸਿਕ ਤੋਰ ਤੇ ਬੀਮਾਰ ਹੋ ਰਿਹਾ ਹੈ। ਬਾਹਰੀ ਦਿਖਾਵਾ ਵੱਧਦਾ ਜਾ ਰਿਹਾ ਹੈ ਪਰ ਮਨ ਦੀ ਸ਼ਾਂਤੀ ਘੱਟਦੀ ਜਾ ਰਹੀ ਹੈ। ਇਸ ਅਸ਼ਾਂਤ ਮਈ ਮਾਹੋਲ ਨੂੰ ਵੇਖਦੇ ਲੋਕਾਈ ਨੂੰ ਅਪਣੇ ਵਿਰਸੇ ਨਾਲ ਜੋੜਣ ਲਈ ‘ਗੁਰੂ ਨਾਨਕ ਸਾਹਿਬ ਮਿਸ਼ਨ’ ਸੰਸਥਾ ਦੀ ਸਥਾਪਨਾ ਕੀਤੀ ਗਈ ਹੈ।ਜੋਕਿ ਇੱਕ ਗੈਰ ਵਪਾਰਿਕ ਸੰਸਥਾ ਹੈ ਜਿਸ ਦਾ ਮੁੱਖ ਮਨੋਰਥ ਸਮੁੱਚੀ ਲੋਕਾਈ ਨੂੰ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ, ਗੁਰਮਤਿ ਦਰਸ਼ਨ ਨਾਲ ਜੋੜਣਾ ਹੈ। ਆਉ ਰਲ ਮਿਲ ਕੇ ਹੰਭਲਾ ਮਾਰਣ ਦਾ ਯਤਨ ਕਰੀਏ॥
Saturday, 12 November 2022
Tuesday, 8 November 2022
ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈਆਂ।
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ॥
ਭਾਈ ਗੁਰਦਾਸ ਜੀ ਲਿਖਦੇ ਹਨ ਕਿ ਜਦੋਂ ਸਤਿਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਤਾ ਇਸ ਸੰਸਾਰ ਤੋਂ ਅਗਿਆਨ ਰੂਪੀ ਹਨੇਰਾ ਮਿਟ ਗਿਆ ਤੇ ਗਿਆਨ ਰੂਪੀ ਚਾਨਣ ਦਾ ਪ੍ਰਕਾਸ਼ ਹੋ ਗਿਆ। ਇਸ ਸਮੇਂ ਦੌਰਾਨ ਹਿੰਦੁਸਤਾਨ ਦੀ ਜਨਤਾ ਦੀ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਅਵਸਥਾ ਦਾ ਪਤਨ ਹੋ ਚੁੱਕਿਆ ਸੀ। ਸਮਾਜ ਕਈ ਤਰ੍ਹਾਂ ਦੇ ਊਚ-ਨੀਚ, ਜਾਤ-ਪਾਤ, ਵਰਣ ਵੰਡ ਵਿੱਚ ਵੰਡਿਆ ਹੋਇਆ ਸੀ। ਅੰਧ-ਵਿਸ਼ਵਾਸ ਦਾ ਬੋਲਬਾਲਾ ਸੀ। ਮਨੁੱਖ ਇੱਕ ਪਰਮਾਤਮਾ ਦੀ ਪੂਜਾ ਛੱਡਕੇ ਹੋਰ ਕਰਮਕਾਂਡਾ ਵਿੱਚ ਫਸਿਆ ਹੋਇਆ ਸੀ। ਅਜਿਹੇ ਸਮੇਂ ਜਗਤ ਗੁਰੂ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ 14 ਅਪ੍ਰੈਲ,1469 ਈਸਵੀ ਨੂੰ ਰਾਇ ਭੋਇ ਦੀ ਤਲਵੰਡੀ, ਨਨਕਾਣਾ ਸਾਹਿਬ, (ਮੌਜੂਦਾ ਪਾਕਿਸਤਾਨ) ਵਿੱਚ ਹੋਇਆ ।
ਗੁਰੂ ਜੀ ਨੇ ਜਗਤ ਜਲੰਦੇ ਨੂੰ ਤਾਰਣ ਲਈ ਕਈਂ ਹਜਾਰਾਂ ਮੀਲ ਧਰਮ ਪ੍ਰਚਾਰ ਯਾਤਰਾਵਾਂ ਕੀਤੀਆਂ। ਜਿਸ ਨੂੰ ਅਸੀ ਉਦਾਸੀਆਂ ਕਹਿੰਦੇ ਹਾਂ। ਇਸ ਪ੍ਰਥਾਏ ਭਾਈ ਗੁਰਦਾਸ ਜੀ ਲਿਖਦੇ ਹਨ ਕਿ :
ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ॥
ਬਾਝੁ ਗੁਰੂ ਗੁਬਾਰੁ ਹੈ, ਹੈ ਹੈ ਕਰਦੀ ਸੁਣੀ ਲੁਕਾਈ ॥
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ॥
ਚੜਿਆ ਸੋਧਣਿ ਧਰਤਿ ਲੁਕਾਈ॥
ਗੁਰੂ ਜੀ ਨੇ ਸਮੁੱਚੀ ਲੋਕਾਈ ਨੂੰ ਧਰਮ ਦੀ ਕਿਰਤ ਕਰਨ, ਨਾਮ ਜਪਣ ਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੇ ਸਮਾਜ ਵਿੱਚ ਇੱਕ ਆਦਰਸ਼ਕ ਰਾਜ ਦੀ ਨੀਂਹ ਰੱਖੀ।
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥ (ਅੰਗ-966)
ਆਉ ਅਸੀ ਗੁਰੂ ਨਾਨਕ ਸਾਹਿਬ ਜੀ ਵਲੋਂ ਬਖਸ਼ੇ ਸਿਧਾਂਤ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਤੇ ਪਹਿਰਾ ਦਿੰਦੇ ਹੋਏ ਗੁਰੂ ਸਾਹਿਬਾਨ ਦੇ ਉਪਦੇਸ਼ਾ ਅਤੇ ਗੁਰਬਾਣੀ ਅਨੁਸਾਰ ਅਪਣਾ ਜੀਵਨ ਜੀਉਣ ਦਾ ਪ੍ਰਣ ਕਰੀਏ।
➤Click Here Article ☛☛Guru Nanak Sahib ji ਸੰਖੇਪ ਜੀਵਨ ਗੁਰੂ ਨਾਨਕ ਸਾਹਿਬ ਜੀ
gurunanaksahibmission@gmail.com
Sunday, 6 November 2022
4 ਸਾਹਿਬਜਾਦੇ
ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖ ਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆ...
-
ਗੰਜ-ਏ-ਸ਼ਹੀਦਾਂ (ਅੱਲ੍ਹਾ ਯਾਰ ਖ਼ਾਂ ਜੋਗੀ) ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, 5 ਪਿਆਰੇ ਅ...
-
ਪ੍ਰਸ਼ਨ 132. ਹਿੰਦੂਆਂ ਦਾ ਪ੍ਰਸਿੱਧ ਤੀਰਥ ‘ਹਰਿਦੁਆਰ’ ਕਿਸ ਨਦੀ ਦੇ ਕੰਢੇ ' ਤੇ ਹੈ ? ਉਤਰ : ਗੰਗਾ ਨਦੀ ਦੇ ਕੰਢੇ। ਪ੍ਰਸ਼ਨ 133. ਜਦੋਂ ਗੁਰੂ ਨਾਨਕ ਸਾਹਿਬ ਜੀ...
-
ਸਾਕਾ ਚਮਕੋਰ ਤੇ ਸਰਹਿੰਦ ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖ ਧਰਮ ਦੇ ਜਨਮ ਦਾਤਿਆਂ ...

