ਪ੍ਰਸ਼ਨ 63. ਗੁਰੂ ਨਾਨਕ ਸਾਹਿਬ ਜੀ ਨੂੰ ਰੋਗੀ ਸਮਝ ਪਿਤਾ ਕਲਿਆਣ ਦਾਸ ਜੀ ਨੇ ਕੀ ਕੀਤਾ ?
ਉਤਰ : ਗੁਰੂ ਨਾਨਕ ਸਾਹਿਬ ਜੀ ਦੀ ਆਤਮਿਕ ਅਵਸਥਾ ਨੂੰ ਨਾ ਸਮਝਦੇ ਹੋਏ ਆਪ ਜੀ ਦੇ ਪਿਤਾ ਜੀ ਨੇ ਸੋਚਿਆ ਕਿ ਸ਼ਾਇਦ ਆਪ ਨੂੰ ਕੋਈ ਰੋਗ ਲਗ ਗਿਆ ਹੈ ਇਸ ਲਈ ਉਹ ਇਕ ਵੈਦ ਨੂੰ ਬੁਲਾ ਲਿਆਏ।
ਪ੍ਰਸ਼ਨ 64. ਜਦੋਂ ਵੈਦ ਗੁਰੂ ਜੀ ਦੀ ਨਬਜ਼ ਨੂੰ ਫੜ ਬੀਮਾਰੀ ਵੇਖਣ ਲਗਾ ਤਾਂ ਗੁਰੂ ਜੀ ਬਾਰੇ ਕੀ ਆਖਿਆ ਸੀ ?
ਉਤਰ : ਜਦੋਂ ਵੈਦ ਗੁਰੂ ਸਾਹਿਬ ਜੀ ਦੀ ਨਬਜ਼ ਵੇਖ ਰਿਹਾ ਸੀ, ਤਾਂ ਗੁਰੂ ਸਾਹਿਬ ਪਾਸੋਂ ਰੁਹਾਨੀਅਤ ਦੇ ਫ਼ਲਸਫ਼ੇ ਦੀਆਂ ਗੱਲਾਂ ਸੁਣ ਕੇ ਵੈਦ ਨੇ ਮਹਿਤਾ ਕਲਿਆਣ ਦਾਸ ਨੂੰ ਕਿਹਾ ਕਿ ਗੁਰੂ ਸਾਹਿਬ ਜੀ ਨੂੰ ਕੋਈ ਰੋਗ ਨਹੀਂ ਹੈ ਬਲਕਿ ਉਹ ਤਾਂ ਇਕ ਰੂਹਾਨੀਅਤ ਸ਼ਖ਼ਸੀਅਤ ਹਨ।
ਪ੍ਰਸ਼ਨ 65. ਇਸ ਘਟਨਾ ਪ੍ਰਥਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਹੜਾ ਸ਼ਬਦ ਦਰਜ਼ ਹੈ?
ਉਤਰ : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1278 ਤੇ ਸ਼ਬਦ ਸੁਭਾਇਮਾਨ ਹੈ :-
ਵੈਦੁ ਬੁਲਾਇਆ ਵੈਦਗੀ ਪਕਢਿ ਢੰਢੋਲੇ ਬਾਂਹ॥
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ॥1॥
ਪ੍ਰਸ਼ਨ 66. ਸੁਲਤਾਨਪੁਰ ਵਿੱਖੇ ਗੁਰੂ ਨਾਨਕ ਸਾਹਿਬ ਜੀ ਨੇ ਵੇਈਂ ਨਦੀ ਵਿੱਚੋਂ ਨਿਕਲ ਕੇ ਕਿਹੜਾ ਨਾਅਰਾ ਲਾਇਆ?
ਉਤਰ : ‘ਨਾ ਕੋ ਹਿੰਦੂ ਨਾ ਮੁਸਲਮਾਨ’
ਪ੍ਰਸ਼ਨ 67. ‘ਨਾ ਕੋ ਹਿੰਦੂ ਨਾ ਮੁਸਲਮਾਨ’ ਤੋਂ ਕੀ ਭਾਵ ਸੀ?
ਉਤਰ : ‘ਨਾ ਕੋਈ ਹਿੰਦੂ ਨਾ ਮੁਸਲਮਾਨ’ ਤੋਂ ਭਾਵ ਕਿ ਹਿੰਦੂ ਮੁਸਲਮਾਨ ਦੇ ਆਪਸੀ ਵਿਤਕਰੇ ਛੱਡੋ ਅਤੇ ਸੱਭ ਖਲਕਤ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਰਮਿਆ ਸਮਝੋ।
ਪ੍ਰਸ਼ਨ 68. ਜਦੋਂ ਇਹ ਗਲ ਨਵਾਬ ਦੋਲਤ ਖ਼ਾਨ ਤੇ ਕਾਜ਼ੀ ਨੇ ਸੁਣੀ ਤਾਂ ਉਹਨਾਂ ਗੁਰੂ ਜੀ ਨੂੰ ਕੀ ਕਿਹਾ?
ਉਤਰ : ਉਨ੍ਹਾਂ ਗੁਰੂ ਜੀ ਨੂੰ ਕਿਹਾ ਕਿ ‘ਜੇਕਰ ਤੁਹਾਨੂੰ ਮੁਸਲਮਾਨ ਤੇ ਹਿੰਦੂਆਂ ਵਿੱਚ ਇਕੋ ਅਲ੍ਹਾ/ਰੱਬ ਨਜਰ ਆਉਂਦਾ ਹੈ ਤਾਂ ਸਾਡੇ ਨਾਲ ਰੱਲਕੇ ਨਮਾਜ਼ ਪੜੋ੍’।
ਪ੍ਰਸ਼ਨ 69. ਨਮਾਜ਼ ਪੜ੍ਹਣ ਸਮੇਂ ਗੁਰੂ ਨਾਨਕ ਸਾਹਿਬ ਜੀ ਨੂੰ ਮੁਸਕਰਾਉਂਦੇ ਵੇਖ ਕਾਜ਼ੀ ਨੇ ਗੁਰੂ ਜੀ ਨੂੰ ਕੀ ਕਿਹਾ ?
ਉਤਰ : ਨਮਾਜ਼ ਖਤਮ ਹੋਣ ਤੇ ਕਾਜ਼ੀ ਨੇ ਗੁਰੂ ਜੀ ਨੂੰ ਮੁਸਕਰਾਉਂਦੇ ਵੇਖ ਨਮਾਜ਼ ਨਾ ਪੜ੍ਹਣ ਦਾ ਸ਼ਿਕਵਾ ਕੀਤਾ।
ਪ੍ਰਸ਼ਨ 70. ਕਾਜ਼ੀ ਦੇ ਸ਼ਿਕਵੇ ਦੀ ਗੱਲ ਸੁਣ ਗੁਰੂ ਜੀ ਨੇ ਭਰੀ ਸਭਾ ਵਿੱਚ ਕਾਜ਼ੀ ਨੂੰ ਕੀ ਕਿਹਾ?
ਉਤਰ : ਗੁਰੂ ਜੀ ਨੇ ਕਿਹਾ ਕਿ ਮੈਂ ਨਮਾਜ਼ ਕਿਸ ਨਾਲ ਪੜਦਾ, ਕਾਜ਼ੀ ਦਾ ਮਨ ਤਾਂ ਅਪਣੇ ਘਰ ਵਿੱਚ ਸੀ, ਕਿ ਕਿਧਰੇ ਨਵਾਂ ਜੰਮਿਆਂ ਵਛੇਰਾ ਵਿਹੜੇ ਦੀ ਖੂਹੀ ਵਿੱਚ ਨਾ ਡਿੱਗ ਪਵੇ।
ਪ੍ਰਸ਼ਨ 71. ਗੁਰੂ ਜੀ ਦਾ ਜਵਾਬ ਸੁਣ ਕਾਜ਼ੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕੀ ਕਿਹਾ?
ਉਤਰ : ਕਾਜ਼ੀ ਨੇ ਗੁਰੂ ਜੀ ਨੂੰ ਕਿਹਾ ਕਿ ਜੇਕਰ ਮੈਂ ਨਮਾਜ਼ ਨਹੀਂ ਪੜ੍ਹ ਰਿਹਾ ਸੀ ਤਾਂ ਨਵਾਬ ਨਾਲ ਨਮਾਜ਼ ਪੜ੍ਹ ਲੈਂਦੇ?
ਪ੍ਰਸ਼ਨ 72. ਕਾਜ਼ੀ ਦੀ ਗੱਲ ਸੁਣ ਗੁਰੂ ਜੀ ਨੇ ਨਵਾਬ ਦੇ ਮਨ ਦੀ ਕਿਹੜੀ ਅਵਸਥਾ ਬਿਆਨ ਕੀਤੀ?
ਉਤਰ : ਗੁਰੂ ਜੀ ਨੇ ਕਾਜ਼ੀ ਨੂੰ ਮੁਖਾਰਬਿੰਦ ਹੁੰਦੇ ਕਿਹਾ ਕਿ ਨਵਾਬ ਦਾ ਮਨ ਤਾਂ ਖੁਦ ਕਾਬਲ ਵਿੱਚ ਘੋੜੇ ਖਰੀਦਣ ਵਿੱਚ ਲੱਗਾ ਹੋਇਆ ਸੀ।
ਪ੍ਰਸ਼ਨ 73. ਸੱਚੀ ਭਗਤੀ ਬਾਰੇ ਗੁਰੂ ਜੀ ਨੇ ਲੋਕਾਂ ਨੂੰ ਕੀ ਸਮਝਾਇਆ?
ਉਤਰ : ਗੁਰੂ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਮੁੰਹੋਂ ਪਾਠ ਕਰੀ ਜਾਉ ਤੇ ਮਨ ਕਿਧੱਰੇ ਹੋਰ ਭਟਕਦਾ ਫਿਰੇ ਇਸ ਤਰਾਂ ਸੱਚੀ ਭਗਤੀ ਨਹੀ ਅਖਵਾ ਸਕਦੀ। ਸੱਚੀ ਭਗਤੀ ਤਾਂ ਹੀ ਸਮਝੀ ਜਾਂਦੀ ਹੈ ਜੇਕਰ ਇੱਕ ਮਨ-ਇੱਕ ਚਿੱਤ ਹੋਕੇ ਪ੍ਰਭੂ ਦੀ ਸਿਫਤ ਸਾਲਾਹ ਕੀਤੀ ਜਾਵੇ।
ਪ੍ਰਸ਼ਨ 74. ਗੁਰੂ ਨਾਨਕ ਸਾਹਿਬ ਨੇ ਕਿਸ ਨੂੰ ਨਾਲ ਲੈ ਕੇ ਪ੍ਰਚਾਰ ਦੌਰੇ ਅਰੰਭ ਕੀਤੇ?
ਉਤਰ : ਸੰਨ 1507 ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਨੂੰ ਨਾਲ ਲੈ ਕੇ ਪ੍ਰਚਾਰ ਦੋਰੇ ਅਰੰਭ ਕੀਤੇ।
ਪ੍ਰਸ਼ਨ 75. ਪਹਿਲੇ ਪ੍ਰਚਾਰ ਦੌਰੇ ਦੋਰਾਨ ਗੁਰੂ ਨਾਨਕ ਸਾਹਿਬ ਜੀ ਨੇ ਕਿਹੜੀਆਂ ਦਿਸ਼ਾਵਾਂ ਵੱਲ ਰਟਨ ਕੀਤਾ ?
ਉਤਰ : ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਪ੍ਰਚਾਰ ਦੌਰੇ ਦੌਰਾਨ ਪੂਰਬ ਤੇ ਦਖਣ ਦੇ ਹਿੰਦੂ ਤੀਰਥਾਂ ਦਾ ਰਟਨ ਕੀਤਾ।
No comments:
Post a Comment